ਲੁਧਿਆਣਾ (ਵਰਮਾ) : ਇਸ ਦੁਨੀਆ 'ਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਆਪਣੇ ਦੁੱਖਾਂ ਨੂੰ ਭੁਲਾ ਕੇ ਬੱਚਿਆਂ 'ਤੇ ਆਪਣਾ ਸਭ ਕੁੱਝ ਵਾਰ ਦਿੰਦੀ ਹੈ ਪਰ ਕਈ ਮਾਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਆਪਣੇ ਹੀ ਬੱਚਿਆਂ 'ਤੇ ਜ਼ੁਲਮ ਕਰਦੀਆਂ ਹਨ। ਲੁਧਿਆਣਾ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਆਪਣੇ ਬੱਚਿਆਂ ਨਾਲ ਕੁੱਟਮਾਰ ਕਰਕੇ ਆਪਣੇ ਪਤੀ ਨੂੰ ਧਮਕੀਆਂ ਦਿੰਦੀ ਸੀ ਕਿ ਉਹ ਬੱਚਿਆਂ ਨੂੰ ਮਾਰ ਦੇਵੇਗੀ। ਫਿਲਹਾਲ ਥਾਣਾ ਵੁਮੈੱਨ ਸੈੱਲ ਦੀ ਪੁਲਸ ਨੇ ਪਤੀ ਦੀ ਸ਼ਿਕਾਇਤ 'ਤੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰਾਂ ’ਚ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੀ ਸਪਲਾਈ ਦਾ ਵਿਵਾਦ ਹਾਈਕੋਰਟ ਪੁੱਜਾ
ਜਾਣਕਾਰੀ ਮੁਤਾਬਕ ਪ੍ਰਤਾਪ ਨਗਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਥਾਣਾ ਵੁਮੈਨ ਸੈੱਲ ਦੀ ਪੁਲਸ ਕੋਲ 10 ਜੁਲਾਈ, 2020 ਨੂੰ ਆਪਣੀ ਪਤਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ 2 ਸਾਲਾਂ ਬਾਅਦ ਪਤਨੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਅਮਨ ਪਾਰਕ ਜੱਸੀਆਂ ਰੋਡ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ 20 ਫਰਵਰੀ, 2011 'ਚ ਹੋਇਆ ਸੀ। ਵਿਆਹ ਦੇ ਕੁੱਝ ਸਮੇਂ ਬਾਅਦ ਹੀ ਪਤਨੀ ਉਸ ਦੇ ਪਰਿਵਾਰ ਨਾਲ ਝਗੜਾ ਕਰਨ ਲੱਗੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬੱਚਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ 'ਚ CCTV ਰਾਹੀਂ ਰੱਖੀ ਜਾਵੇਗੀ ਨਜ਼ਰ
ਇਸ ਤੋਂ ਬਾਅਦ ਉਹ ਵੀਡੀਓ ਬਣਾ ਕੇ ਉਸ ਦੇ ਮੋਬਾਇਲ 'ਤੇ ਭੇਜ ਕੇ ਉਸ ਨੂੰ ਧਮਕੀ ਦਿੰਦੀ ਸੀ ਕਿ ਜੇਕਰ ਉਸ ਨੇ ਹਜ਼ਾਰਾਂ ਰੁਪਏ ਉਸ ਨੂੰ ਨਹੀਂ ਦਿੱਤੇ ਤਾਂ ਉਹ ਬੱਚਿਆਂ ਨੂੰ ਮਾਰ ਦੇਵੇਗੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਖ਼ਾਤਰ ਉਸ ਨੂੰ ਕਈ ਵਾਰ ਪੈਸੇ ਦਿੱਤੇ। ਕੁੱਝ ਸਮੇਂ ਬਾਅਦ ਉਹ ਫਿਰ ਬੱਚਿਆਂ ਨਾਲ ਕੁੱਟਮਾਰ ਕਰਕੇ ਹਜ਼ਾਰਾਂ ਰੁਪਏ ਮੰਗਣ ਲੱਗੀ। ਇਸ ਦੀ ਸ਼ਿਕਾਇਤ ਪਰਮਿੰਦਰ ਸਿੰਘ ਨੇ ਥਾਣਾ ਵੁਮੈੱਨ ਸੈੱਲ ਦੀ ਪੁਲਸ ਕੋਲ ਕੀਤੀ। ਪਰਮਿੰਦਰ ਸਿੰਘ ਦੀ ਸ਼ਿਕਾਇਤ ਨੂੰ 2 ਸਾਲਾਂ ਤੱਕ ਜਾਂਚਣ ਮਗਰੋਂ ਜਾਂਚ ਅਧਿਕਾਰੀ ਰੂਪ ਸਿੰਘ ਨੇ ਉਸ ਦੀ ਪਤਨੀ ਅਮਨਦੀਪ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਂਸਰ ਦਾ ਕਾਰਨ ਬਣ ਰਹੀ ਸਾਬਕਾ ਵਿਧਾਇਕ ਦੀ ਸ਼ਰਾਬ ਫੈਕਟਰੀ, ਲੋਕਾਂ ਨੇ CM ਮਾਨ ਤੋਂ ਲਾਈ ਗੁਹਾਰ
NEXT STORY