ਲੁਧਿਆਣਾ (ਰਾਮ) : 2 ਮੁਲਜ਼ਮਾਂ ਨੇ ਮਿਲ ਕੇ 16.37 ਲੱਖ ਰੁਪਏ ਦਾ ਕਬਾੜ ਖ਼ਰੀਦ ਕੇ ਇਸ ਦੀ ਪੇਮੈਂਟ ਨਹੀਂ ਦਿੱਤੀ। ਪੀੜਤ ਤਨਮਨਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਜਸਪਾਲ ਬਾਂਗਰ ਰੋਡ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਾਹਨੇਵਾਲ ’ਚ ਦਰਜ ਕਰਵਾਈ ਤਾਂ ਪੁਲਸ ਨੇ ਕੇਸ ਦੀ ਜਾਂਚ ਤੋਂ ਬਾਅਦ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਨੀਲ ਗੁਪਤਾ ਪੁੱਤਰ ਰਾਮ ਸਰੂਪ ਨਿਵਾਸੀ ਅਗਰ ਨਗਰ, ਫਿਰੋਜ਼ਪੁਰ ਰੋਡ ਅਤੇ ਅੰਕੁਰ ਗੁਪਤਾ ਪੁੱਤਰ ਸੁਨੀਲ ਗੁਪਤਾ ਨਿਵਾਸੀ ਅਗਰ ਨਗਰ, ਫਿਰੋਜ਼ਪੁਰ ਰੋਡ ਵਜੋਂ ਹੋਈ ਹੈ।
ਇਸ ਮਾਮਲੇ ’ਚ ਹੁਣ ਤੱਕ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਤਨਮਨਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਕੰਪਨੀ ਜੀ. ਐੱਸ. ਇੰਡਸਟਰੀਜ਼ ਜਸਪਾਲ ਬਾਂਗਰ ਰੋਡ ਨੇੜੇ ਹੈਪੀ ਫੋਰਜਿੰਗ ਨੇ ਉਸ ਤੋਂ 16,37,246 ਰੁਪਏ ਦਾ ਕਬਾੜ ਖਰੀਦਿਆ ਸੀ। ਇਸ ਦੀ ਪੇਮੈਂਟ ਉਨ੍ਹਾਂ ਨੇ ਕਈ ਵਾਰ ਕਹਿਣ ’ਤੇ ਵੀ ਨਹੀਂ ਦਿੱਤੀ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਕਾਰ ਚਾਲਕ ਦੀ ਗਲਤੀ ਨੇ ਉਜਾੜਿਆ ਪਰਿਵਾਰ, ਸਕੂਟਰੀ ਸਵਾਰ ਔਰਤ ਦੀ ਦਰਦਨਾਕ ਮੌਤ
NEXT STORY