ਚੰਡੀਗੜ੍ਹ (ਸੁਸ਼ੀਲ) : ਖੁੱਡਾ ਅਲੀਸ਼ੇਰ ਵਿਖੇ ਬੰਦ ਮਕਾਨ ਅੰਦਰ ਰੱਖਿਆ ਫਰਨੀਚਰ ਇਕ ਵਿਅਕਤੀ ਨੇ ਵੇਚ ਦਿੱਤਾ। ਜਦੋਂ ਦਿੱਲੀ ਦੇ ਰੋਹਿਣੀ ਨਿਵਾਸੀ ਆਸਾ ਰਾਮ ਨੂੰ ਪਤਾ ਲੱਗਾ ਤਾਂ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-11 ਥਾਣਾ ਪੁਲਸ ਨੇ ਆਸਾ ਰਾਮ ਦੀ ਸ਼ਿਕਾਇਤ ’ਤੇ ਖੁੱਡਾ ਅਲੀਸ਼ੇਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਖਿਲਾਫ ਚੋਰੀ ਅਤੇ ਟ੍ਰੈਸਪਾਸਿੰਗ ਦਾ ਮਾਮਲਾ ਦਰਜ ਕੀਤਾ ਹੈ।
ਆਸਾ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਖੁੱਡਾ ਅਲੀਸ਼ੇਰ ਵਿਚ ਇਕ ਮਰਲੇ ਦਾ ਪਲਾਟ ਹੈ। 13 ਅਗਸਤ 2019 ਨੂੰ ਜਦੋਂ ਉਹ ਘਰ ਆਇਆ ਤਾਂ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖਿਆ ਸਾਰਾ ਫਰਨੀਚਰ ਗੁਰਸੇਵਕ ਸਿੰਘ ਵਾਸੀ ਖੁੱਡਾ ਅਲੀਸ਼ੇਰ ਵੇਚ ਚੁੱਕਾ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਵਿਚ ਗੁਰਸੇਵਕ ਦੇ ਨਾਲ-ਨਾਲ ਉਸ ਦੇ ਸਾਥੀ ਵੀ ਸ਼ਾਮਲ ਸਨ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਗੁਰਸੇਵਕ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ ਕਾਰਨ ਹਲਕਾ ਗੁਰੂਹਰਸਹਾਏ ’ਚ ਸੋਗ ਦੀ ਲਹਿਰ
NEXT STORY