ਬਠਿੰਡਾ (ਸੁਖਵਿੰਦਰ) : ਪਿੰਡ ਘੁੰਮਣ ਕਲਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਕੁੱਝ ਵਿਅਕਤੀਆਂ ’ਤੇ ਜਾਨਲੇਵਾ ਹਮਲਾ ਕਰਨ ਵਾਲੇ 20-22 ਅਣਪਛਾਤੇ ਮੁਲਜ਼ਮਾਂ ਸਮੇਤ 30 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਥਾਣਾ ਮੌੜ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪ੍ਰਿਤਪਾਲ ਸਿੰਘ ਵਾਸੀ ਥਾਣਾ ਟਾਹਲਾ ਸਾਹਿਬ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਵਿਚ ਮੀਊ ਸਿੰਘ, ਦਰਸ਼ਨ ਸਿੰਘ, ਪੱਪੀ ਸਿੰਘ ਵਾਸੀ ਮਾਨਸਾ ਕਲਾਂ, ਗੁਰਸ਼ਰਨ ਸਿੰਘ, ਗੁਰਸੇਵਕ ਸਿੰਘ, ਰਾਜ ਸਿੰਘ, ਕ੍ਰਿਪਾਲ ਸਿੰਘ ਵਾਸੀ ਮਾਨਸਾ ਕਲਾਂ ਸ਼ਾਮਲ ਹਨ। ਧੀਰਜ ਸਿੰਘ ਵਾਸੀ ਮੌੜ ਮੰਡੀ ਅਤੇ ਉਸ ਦੇ 20-22 ਅਣਪਛਾਤੇ ਸਾਥੀਆਂ ਨੇ ਮਿਲ ਕਿ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਉਸ ਨੇ ਦੱਸਿਆ ਕਿ ਉਸ ਦਾ ਕਥਿਤ ਮੁਲਜ਼ਮਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ
NEXT STORY