ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਤਹਿਸੀਲ ’ਚ ਮੌਤ ਦਾ ਜਾਅਲੀ ਸਰਟੀਫਿਕੇਟ ਲਾ ਕੇ ਬਹੁ ਕਰੋੜੀ ਜ਼ਮੀਨ 16 ਬਿਘੇ 19 ਬਿਸਵੇ ਦੀ ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣ ਆਏ ਵਿਅਕਤੀ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਡੇਰਾਬੱਸੀ ਥਾਣੇ ਦੇ ਏ. ਐੱਸ. ਆਈ. ਸਤਵੀਰ ਸਿੰਘ ਨੇ ਦੱਸਿਆ ਕਿ ਤਹਿਸੀਲਦਾਰ ਵੱਲੋਂ ਮਿਲੀ ਸ਼ਿਕਾਇਤ ਮਗਰੋਂ ਕੀਤੀ ਪੜਤਾਲ ’ਚ ਸਰਟੀਫਿਕੇਟ ਜਾਅਲੀ ਪਾਇਆ ਗਿਆ ਸੀ। ਮੁਲਜ਼ਮ ਨੂੰ ਸ਼ਨੀਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਤਹਿਸੀਲਦਾਰ ਬੀਰਕਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਿਤਾ ਦੀ ਮੌਤ ਤੋਂ ਬਾਅਦ ਬੀਤੇ ਮੰਗਲਵਾਰ ਨੂੰ ਪਿੰਡ ਡੇਰਾਬੱਸੀ ਮੌਜਾ ਸੱਦੇ ਮਾਜਰਾ ’ਚ ਪਈ ਵਿਰਾਸਤੀ ਜ਼ਮੀਨ ਦਾ ਇੰਤਕਾਲ ਉਸ ਦੇ ਨਾਂ ਕਰਵਾਉਣ ਲਈ ਹਲਫ਼ੀਆ ਬਿਆਨ ਦਿੱਤਾ ਸੀ। ਇਸ ਦੌਰਾਨ ਉਸ ਵੱਲੋਂ ਲਾਇਆ ਗਿਆ ਪਿਤਾ ਦੀ ਮੌਤ ਦਾ ਸਰਟੀਫਿਕੇਟ ਪੜਤਾਲ ਮਗਰੋਂ ਜਾਅਲੀ ਪਾਇਆ ਗਿਆ ਸੀ।
ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇਰਿੰਗ ਵਿਚ ਸਨਸਨੀਖੇਜ਼ ਖ਼ੁਲਾਸਾ, ਹਨੀ ਸੇਠੀ ਦਾ ਵੀ ਆਇਆ ਨਾਂ
NEXT STORY