ਬਠਿੰਡਾ (ਸੁਖਵਿੰਦਰ) : ਘਰ ’ਚ ਦਾਖ਼ਲ ਹੋ ਕਿ ਧਮਕੀਆਂ ਦੇਣ ਵਾਲੇ ਇਕ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਬੱਲੂਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬੱਚਿਆਂ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ।
ਇਸ ਦੌਰਾਨ ਮੁਲਜ਼ਮ ਹਰਲੀਨ ਵਾਸੀ ਬੱਲੂਆਣਾ ਨੇ ਘੇਰ ਲਿਆ ਤਾਂ ਉਹ ਜਾਨ ਬਚਾਉਣ ਲਈ ਆਪਣੇ ਤਾਏ ਦੇ ਘਰ ਵਿਚ ਦਾਖਲ ਹੋ ਗਿਆ। ਪਰ ਮੁਲਜ਼ਮ ਨੇ ਉਸਦੇ ਤਾਏ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਪੁਲਸ ਵੱਲੋਂ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਨਗਰ ਨਿਗਮ ਚੋਣਾਂ: 'ਆਪ' ਤੇ ਕਾਂਗਰਸ 'ਚ ਫਸਿਆ ਪੇਚ, ਇਕੋ ਉਮੀਦਵਾਰ ਨੂੰ ਪਾਰਟੀਆਂ ਨੇ ਦਿੱਤੀ ਟਿਕਟ
NEXT STORY