ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਨਾਲ ਜ਼ਮੀਨ ਦਾ ਸੌਦਾ ਕਰਕੇ ਜ਼ਮੀਨ ਦੀ ਰਜ਼ਿਸਟਰੀ ਨਾ ਕਰਵਾ ਕੇ ਦੇਣ ’ਤੇ ਮਾਂ ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹੰਸਾ ਸਿੰਘ ਵਾਸੀ ਪਿੰਡ ਹਸਤਾ ਕਲਾਂ ਨੇ ਦੱਸਿਆ ਕਿ ਉਸਦਾ ਉਸਦੇ ਹੀ ਪਿੰਡ ਦੀ ਜੋਗਿੰਦਰੋ ਬਾਈ ਅਤੇ ਉਸਦੇ ਪੁੱਤਰ ਮੰਗਤ ਸਿੰਘ ਨਾਲ 14 ਕਨਾਲ, 1 ਮਰਲਾ, 3.40 ਸਰਾਹੀ ਜ਼ਮੀਨ ਦਾ ਸੌਦਾ 32 ਲੱਖ ਰੁਪਏ ’ਚ ਹੋਇਆ ਸੀ।
ਉਕਤ ਵੱਲੋਂ 27 ਲੱਖ 60 ਹਜ਼ਾਰ ਰੁਪਏ ਹਾਸਲ ਕਰ ਲਏ ਗਏ ਸਨ ਅਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਮਿਆਦ 12 ਮਾਰਚ 2023 ਰੱਖੀ ਗਈ ਸੀ। ਪਰ ਉਕਤ ਵੱਲੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਮਿਆਦ ਵਧਾ ਲਈ ਸੀ ਅਤੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਦਿੱਤੀ। ਜ਼ਮੀਨ ਸਬੰਧੀ ਧੋਖਾਧੜੀ ਕੀਤੀ ਅਤੇ ਪੈਸੇ ਹੜੱਪ ਲਏ। ਬਿਆਨ ਦੇ ਆਧਾਰ ’ਤੇ ਉਕਤ ਮਾਂ-ਪੁੱਤ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ
NEXT STORY