ਫਿਰੋਜ਼ਪੁਰ (ਖੁੱਲਰ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਮਾਨੋਚਾਹਲ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਸ ਨੇ 4 ਬਾਏ ਨੇਮ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਧਰਮਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਾਨੋਚਾਹਲ ਨੇ ਦੱਸਿਆ ਕਿ ਮਿਤੀ 31 ਜਨਵਰੀ 2025 ਨੂੰ ਉਹ ਅਤੇ ਉਸ ਦਾ ਦੋਸਤ ਵਿਸ਼ਾਲ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਾਨੋਚਾਹਲ ਪਿੰਡ ਦੀ ਧਰਮਸ਼ਾਲਾ ਦੇ ਕੋਲ ਚੌਂਕ 'ਚ ਖੜ੍ਹੇ ਸੀ ਤਾਂ ਦੋਸ਼ੀਅਨ ਗੁਰਸੇਵਕ ਸਿੰਘ ਉਰਫ਼ ਮਿੱਠੀ ਪੁੱਤਰ ਪ੍ਰੇਮ ਸਿੰਘ, ਜਸਪਾਲ ਸਿੰਘ ਉਰਫ਼ ਚੋਚੀ ਪੁੱਤਰ ਰਾਣਾ ਸਿੰਘ ਵਾਸੀਅਨ ਕਾਲੋਨੀ ਗੁਰਦਿੱਤੀ ਵਾਲਾ, ਵੰਸ਼ ਪੁੱਤਰ ਦੀਪੂ ਵਾਸੀ ਮਾਨੋਚਾਹਲ, ਗੁਰਭੇਜ ਸਿੰਘ ਪੁੱਤਰ ਪੱਪੂ ਵਾਸੀ ਗੁਰਦਿੱਤੀ ਵਾਲਾ, ਮੱਲਾਂਵਾਲਾ ਅਤੇ 1-2 ਅਣਪਛਾਤੇ ਆਦਮੀਆਂ ਨੇ ਹਮਸ਼ਵਰਾ ਹੋ ਕੇ ਉਸ ਦੇ ਸੱਟਾਂ ਮਾਰੀਆਂ।
ਵਜ੍ਹਾ ਰੰਜ਼ਿਸ਼ ਇਹ ਹੈ ਕਿ ਵਿਸ਼ਾਲ ਸਿੰਘ ਤੇ ਦੋਸ਼ੀ ਵੰਸ਼ ਦੀ ਆਪਸ ਵਿਚ ਕੁੱਝ ਦਿਨ ਪਹਿਲਾਂ ਬੋਲ-ਬੁਲਾਰਾ ਹੋਇਆ ਸੀ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...
NEXT STORY