ਨਵੀਂ ਦਿੱਲੀ - ਪੈਨ ਕਾਰਡ ਭਾਰਤ ਦੇਸ਼ ਦੇ ਹਰ ਵਿਅਕਤੀ ਲਈ ਇੱਕ ਅਹਿਮ ਦਸਤਾਵੇਜ਼ ਬਣ ਚੁੱਕਾ ਹੈ। ਪੈਨ ਦੀ ਵਰਤੋਂ ਕਿਸੇ ਵੀ ਸਰਕਾਰੀ ਕੰਮਕਾਜ ਜਿਵੇਂ ਆਮਦਨ ਟੈਕਸ, ਬੈਂਕਿੰਗ ਟਰਾਂਜੈਕਸ਼ਨ, ਸਿਮ ਕਾਰਡ, ਸਰਕਾਰੀ ਸਕੀਮਾਂ ਦਾ ਲਾਭ ਅਤੇ ਹੋਰ ਵਿੱਤੀ ਕੰਮਾਂ ਲਈ ਕੀਤੀ ਜਾਂਦੀ ਹੈ। ਇਕ ਅਹਿਮ ਦਸਤਾਵੇਜ਼ ਹੋਣ ਦੇ ਨਾਤੇ ਜੇਕਰ ਪੈਨ ਨਾਲ ਸਬੰਧਤ ਕੋਈ ਗਲਤੀ ਹੋ ਜਾਂਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਆਮਦਨ ਕਰ ਵਿਭਾਗ ਪੈਨ ਰਾਹੀਂ ਤੁਹਾਡੇ ਵਿੱਤੀ ਲੈਣ-ਦੇਣ ‘ਤੇ ਨਜ਼ਰ ਰੱਖ ਰਿਹਾ ਹੈ। ਇਸ ਲਈ, ਪੈਨ ਕਾਰਡ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਇਹ ਵੀ ਪੜ੍ਹੋ : ਅਦਾਕਾਰ ਆਲੋਕ ਨਾਥ ਤੇ ਸ਼੍ਰੇਅਸ ਤਲਪੜੇ ਦੀਆਂ ਵਧੀਆਂ ਮੁਸੀਬਤਾਂ, ਲੱਗੇ ਗੰਭੀਰ ਦੋਸ਼
ਪੈਨ ਕਾਰਡ ਦੇ ਜ਼ਰੂਰੀ ਨਿਯਮ
ਕਈ ਲੋਕ ਗਲਤੀ ਨਾਲ ਜਾਂ ਜਾਣਬੁੱਝ ਕੇ ਇੱਕ ਤੋਂ ਵੱਧ ਪੈਨ ਕਾਰਡ ਬਣਵਾ ਲੈਂਦੇ ਹਨ, ਪਰ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ। ਆਮਦਨ ਕਰ ਵਿਭਾਗ ਪੈਨ ਨਾਲ ਸਬੰਧਿਤ ਕਿਸੇ ਵੀ ਗਲਤ ਜਾਣਕਾਰੀ ਜਾਂ ਗਲਤੀ ਲਈ ਮੋਟਾ ਜੁਰਮਾਨਾ ਲਗਾ ਸਕਦਾ ਹੈ। ਇਹ ਜੁਰਮਾਨਾ 10,000 ਰੁਪਏ ਤੱਕ ਹੋ ਸਕਦਾ ਹੈ। ਕਿਸੇ ਵਿਅਕਤੀ ਦੇ ਦੋ ਪੈਨ ਕਾਰਡ ਹੋਣ ਦੀ ਸਥਿਤੀ ਵਿਚ ਤੁਰੰਤ ਇੱਕ ਕਾਰਡ ਆਮਦਨ ਕਰ ਵਿਭਾਗ ਨੂੰ ਸਰੈਂਡਰ(ਵਾਪਸ) ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦੂਜਾ ਪੈਨ ਸਰੈਂਡਰ ਨਹੀਂ ਕਰਦੇ ਅਤੇ ਵਿਭਾਗ ਦੀ ਨਜ਼ਰ ਵਿਚ ਤੁਹਾਡਾ ਦੂਜਾ ਪੈਨ ਕਾਰਡ ਆ ਗਿਆ ਤਾਂ ਫਿਰ ਤੁਹਾਨੂੰ ਵਿਭਾਗ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਕੁੜੀ ਜੇ ਧਰਮ ਪਰਿਵਰਤਨ ਕਰ ਲਵੇ ਤਾਂ ਕੀ ਮਿਲੇਗਾ ਜੱਦੀ ਜਾਇਦਾਦ 'ਚ ਹੱਕ? ਜਾਣੋਂ ਨਿਯਮ
ਲੱਗ ਸਕਦੈ ਜੁਰਮਾਨਾ :
ਕੋਈ ਵੀ ਵਿੱਤੀ ਲੈਣ-ਦੇਣ ਕਰਦੇ ਸਮੇਂ ਜਾਂ ਆਮਦਨ ਟੈਕਸ ਭਰਦੇ ਸਮੇਂ ਪੈਨ ਨੰਬਰ ਸਾਵਧਾਨੀ ਨਾਲ ਭਰਨਾ ਚਾਹੀਦਾ ਹੈ। ਗਲਤੀ ਨਾਲ ਵੀ ਗਲਤ ਪੈਨ ਨੰਬਰ ਦਰਜ ਕੀਤਾ ਤਾਂ ਆਮਦਨ ਕਰ ਵਿਭਾਗ 10,000 ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ। ਰਿਟਰਨ ਫਾਈਲ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣ ਲਈ ਪੈਨ ਨੰਬਰ ਦੀ ਮੁੜ ਜਾਂਚ ਜ਼ਰੂਰ ਕਰ ਲਓ।
ਇਹ ਵੀ ਪੜ੍ਹੋ : ਮਕਾਨ ਮਾਲਕਾਂ ਲਈ ਵੱਡੀ ਰਾਹਤ! ਹੁਣ 2 ਘਰਾਂ ਦੇ ਮਾਲਕ ਨੂੰ ਵੀ ਮਿਲੇਗੀ ਟੈਕਸ ਛੋਟ
ਗੁੰਮ ਹੋ ਜਾਵੇ ਪੈਨ ਕਾਰਡ ਤਾਂ ਤੁਰੰਤ ਕਰੋ ਇਹ ਕੰਮ
ਜੇਕਰ ਤੁਹਾਡਾ ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਇਸ ਰਿਪੋਰਟ ਦਰਜ ਕਰਵਾਓ। ਧੋਖੇਬਾਜ਼ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਲਈ ਅਤੇ ਤੁਹਾਡੇ ਖਾਤੇ ਵਿਚੋਂ ਪੈਸੇ ਚੋਰੀ ਕਰਨ ਲਈ ਪੈਨ ਦੀ ਵਰਤੋਂ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ, ਅਸਲੀ ਪੈਨ ਧਾਰਕ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਪੈਨ ਚੋਰੀ ਹੋ ਜਾਂਦਾ ਹੈ, ਤਾਂ ਤੁਰੰਤ ਪੁਲਸ ਕੋਲ ਰਿਪੋਰਟ ਦਰਜ ਕਰਵਾਓ। ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਅਤੇ ਬੈਂਕ ਨੂੰ ਵੀ ਇਸ ਬਾਰੇ ਜ਼ਰੂਰ ਸੂਚਿਤ ਕਰੋ।
ਗਲਤ ਜਾਣਕਾਰੀ ਭਰਨਾ ਹੋ ਸਕਦੈ ਨੁਕਸਾਨਦੇਹ
ਤੁਹਾਡੇ ਪੈਨ ਕਾਰਡ ਵਿੱਚ ਨਾਮ, ਜਨਮ ਮਿਤੀ ਜਾਂ ਹੋਰ ਵੀ ਕਿਸੇ ਕਿਸਮ ਦੀ ਗਲਤ ਜਾਣਕਾਰੀ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਲਓ। ਜੇਕਰ ਗਲਤ ਜਾਣਕਾਰੀ ਭਰੀ ਹੈ ਤਾਂ ਬੈਂਕ ਤੁਹਾਡਾ ਖਾਤਾ ਫ੍ਰੀਜ਼ ਕਰ ਸਕਦਾ ਹੈ। ਇਸ ਗਲਤੀ ਕਾਰਨ ਕਰਜ਼ਾ ਲੈਣ ਜਾਂ ਵੱਡੀ ਟ੍ਰਾਂਜ਼ੈਕਸ਼ਨ ਕਰਨ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਬਹਾਰ : ਸੈਂਸੈਕਸ 1350 ਤੋਂ ਵੱਧ ਅੰਕ ਚੜ੍ਹਿਆ, ਨਿਫਟੀ 23,739 ਦੇ ਪੱਧਰ 'ਤੇ ਬੰਦ
NEXT STORY