ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਧੋਬੀਆਣਾ ਬਸਤੀ ਬੇਅੰਤ ਨਗਰ ਵਿਖੇ ਇਕ ਨੌਜਵਾਨ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ 4 ਅਣਪਛਾਤੇ ਮੁਲਜ਼ਮਾਂ ਸਮੇਤ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਮੀਰ ਕੁਮਾਰ ਵਾਸੀ ਬੇਅੰਤ ਨਗਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਪਿਛਲੇ ਦਿਨੀਂ ਮੁਲਜ਼ਮ ਵਿਹਸਕੀ, ਅਭਿਸ਼ੇਕ, ਬਿੱਲਾ, ਗੁਰਮਨ, ਭਿੰਦਾ, ਕਾਲੂ, ਸਾਵਨ ਵਾਸੀ ਧੋਬੀਆਣਾ, ਅੱਟਾਵੜੀ ਵਾਸੀ ਦੰਗਾ ਪੀੜਤ ਕਾਲੋਨੀ ਅਤੇ ਉਨ੍ਹਾਂ ਦੇ 4 ਦੇ ਕਰੀਬ ਅਣਪਛਾਤੇ ਸਾਥੀਆਂ ਨੇ ਮਿਲ ਕੇ ਉਸ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਕੁੱਝ ਸਮਾਂ ਪਹਿਲਾਂ ਰੈਂਬੋ ਨਾਂ ਦੇ ਨੌਜਵਾਨ ਨਾਲ ਲੜਾਈ ਹੋਈ ਸੀ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਸ ਦੀ ਰੈਂਬੋ ਨਾਲ ਦੋਸਤੀ ਹੈ। ਇਸੇ ਸ਼ੱਕ ਕਾਰਨ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
NEXT STORY