ਮੋਹਾਲੀ (ਜੱਸੀ) : ਨਿੱਜੀ ਸਕੂਲ ਦੀ ਅਧਿਆਪਕਾ ਨੂੰ ਬਲੈਕਮੇਲ ਕਰਨ, ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਪੈਸੇ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਹਿਲਾ ਪੁਲਸ (ਵੂਮੈਨ ਸੈੱਲ) ਨੇ ਅਮਰਿੰਦਰ ਸਿੰਘ ਵਾਸੀ ਸੈਕਟਰ-79 ਮੋਹਾਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਪੀੜਤਾ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਨਿੱਜੀ ਸਕੂਲ ’ਚ ਅਧਿਆਪਕਾ ਹੈ। ਅਪ੍ਰੈਲ 2022 ’ਚ ਪੇਰੈਂਟਸ ਮੀਟਿੰਗ ਦੌਰਾਨ ਅਮਰਿੰਦਰ ਮਿਲਿਆ ਅਤੇ ਉਸ ਦਾ ਮੋਬਾਇਲ ਨੰਬਰ ਲੈ ਲਿਆ। ਅਮਰਿੰਦਰ ਬੇਟੀ ਬਹਾਨੇ ਫੋਨ ’ਤੇ ਗੱਲਾਂ ਕਰਨ ਲੱਗ ਪਿਆ।
ਇਕ ਦਿਨ ਦੋਸਤੀ ਕਰਨ ਨੂੰ ਕਿਹਾ ਤਾਂ ਉਸ ਨੂੰ ਦੱਸਿਆ ਕਿ ਉਹ ਵਿਆਹੁਤਾ ਹੈ ਪਰ ਅਮਰਿੰਦਰ ਵਾਰ-ਵਾਰ ਫੋਨ ਕਰਦਾ ਰਿਹਾ। ਕੁੱਝ ਦਿਨਾਂ ਬਾਅਦ ਮੁਲਜ਼ਮ ਨੇ ਕਿਹਾ ਕਿ ਉਹ ਵਿਦੇਸ਼ੀ ਕੰਪਨੀ ’ਚ ਨੌਕਰੀ ਕਰਦਾ ਹੈ, ਇਸ ਲਈ ਉਸ ਨੂੰ ਲੰਚ ਪਾਰਟੀ ’ਚ ਲੈ ਗਿਆ। ਇਸ ਦੌਰਾਨ ਖਾਣੇ ’ਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ। ਇਸ ਤੋਂ ਬਾਅਦ ਪਤੀ ਤੋਂ ਤਲਾਕ ਲੈਣ ਲਈ ਬਲੈਕਮੇਲ ਕਰਨ ਲੱਗ ਪਿਆ। ਉਸ ਨੇ 2024 ’ਚ ਤਲਾਕ ਲੈ ਲਿਆ, ਫਿਰ ਅਮਰਿੰਦਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਇੰਨਾ ਹੀ ਨਹੀਂ ਗਹਿਣਿਆਂ ’ਤੇ ਗੋਲਡ ਲੋਨ ਲੈ ਕੇ ਪੈਸੇ ਵੀ ਹੜੱਪ ਲਏ।
ਪੰਜਾਬ 'ਚ ਵੱਡਾ ਹਾਦਸਾ, ਮਾਂ-ਪੁੱਤ ਸਣੇ 3 ਜਣਿਆਂ ਦੀ ਦਰਦਨਾਕ ਮੌਤ
NEXT STORY