ਫਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ ਵਿਆਹ 'ਚ ਦਿੱਤੇ ਇਸਤਰੀ ਧੰਨ ਨੂੰ ਖੁਰਦ-ਬੁਰਦ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਦਰ ਮੋਹਨ ਪੁੱਤਰ ਸਤਦੇਵ ਵਾਸੀ ਐੱਮ. ਸੀ. ਕਾਲੋਨੀ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਧੀ ਨੈਨਸੀ ਦੇ ਵਿਆਹ 'ਚ ਦਿੱਤੇ ਇਸਤਰੀ ਧੰਨ ਨੂੰ ਉਸਦੇ ਪਤੀ ਸੰਨੀ ਗੁਪਤਾ ਪੁੱਤਰ ਪਵਨ ਕੁਮਾਰ ਵਾਸੀ ਫਿਰੋਜ਼ਪੁਰ ਵੱਲੋਂ ਖੁਰਦ-ਬੁਰਦ ਕਰ ਦਿੱਤਾ ਗਿਆ।
ਇਸ ਦੀ ਸ਼ਿਕਾਇਤ ਫਾਜ਼ਿਲਕਾ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸੀ। ਜਿਸ ਦੀ ਪੜਤਾਲ ਉਪ ਕਪਤਾਨ ਪੁਲਸ, ਸੀ. ਅਗੇ. ਵੋਮੈਨ ਐਡ ਚਿਲਡਰਨ ਫ਼ਾਜ਼ਿਲਕਾ ਵੱਲੋਂ ਕਰਨ 'ਤੇ ਹਾਲਾਤ ਦਰੁੱਸਤ ਪਾਏ ਜਾਣ 'ਤੇ ਰਿਪੋਰਟ ਤਿਆਰ ਕੀਤੀ ਗਈ। ਇਸ 'ਤੇ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਨੇ ਸਹਿਮਤੀ ਦੇ ਕੇ ਸੰਨੀ ਗੁਪਤਾ ਉਕਤ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ
NEXT STORY