ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਕੋਲੋਂ ਉਧਾਰ ਲਏ ਪੈਸੇ ਵਾਪਸ ਨਾ ਕਰਨ ਅਤੇ ਧਮਕੀਆਂ ਦੇਣ ਵਾਲੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੇਵਲ ਕ੍ਰਿਸ਼ਨ ਗਗਨੇਜਾ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਵਿਨੋਦ ਕੁਮਾਰ ਅਤੇ ਉਸ ਦੀ ਪਤਨੀ ਦਰਸ਼ਨਾ ਰਾਣੀ ਵਾਸੀ ਫਾਜ਼ਿਲਕਾ ਨੇ ਜਾਣ-ਪਹਿਚਾਣ ਦੇ ਚੱਲਦੇ ਫਰੈਂਡਲੀ ਲੋਨ 21 ਲੱਖ 35 ਹਜ਼ਾਰ ਰੁਪਏ ਲਏ ਸਨ।
ਹੁਣ ਵਿਨੋਦ ਕੁਮਾਰ ਕਿਤੇ ਚਲਾ ਗਿਆ ਹੈ। ਹੁਣ ਜਦੋਂ ਉਸ ਨੇ ਵਿਆਜ ਸਮੇਤ ਆਪਣੇ ਪੈਸੇ ਵਾਪਸ ਮੰਗੇ ਤਾਂ ਦਰਸ਼ਨਾ ਰਾਣੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੈਸੇ ਵਾਪਸ ਨਹੀਂ ਕਰ ਰਹੇ। ਜਿਸ ’ਤੇ ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੇ ਸੈਂਕੜੇ ਪਰਿਵਾਰਾਂ ਲਈ ਆ ਗਈ ਖ਼ੁਸ਼ਖ਼ਬਰੀ, ਜਿਸ ਦੀ ਉਡੀਕ ਸੀ ਲਿਆ ਗਿਆ ਉਹ ਫ਼ੈਸਲਾ
NEXT STORY