ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਨੇ ਪਿੰਡ ਕਾਠਗੜ੍ਹ ਵਿਖੇ ਇਕ ਘਰ ਅੰਦਰ ਤੇਲ ਪਾ ਕੇ ਅੱਗ ਲਗਾਉਣ ਦੇ ਦੋਸ਼ 'ਚ 11 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਰਨੈਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਾਠਗੜ੍ਹ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦੇ ਗੁਆਂਢ 'ਚ ਰਹਿੰਦਾ ਰਿੰਕੂ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਾਠਗੜ੍ਹ ਉਨ੍ਹਾਂ ਦੇ ਪਿੰਡ ਦੇ ਜਸਵੰਤ ਸਿੰਘ ਦੀ ਨਾਬਾਲਗ ਕੁੜੀ ਗੁਰਜੋਤ ਕੌਰ ਨੂੰ ਭਜਾ ਕੇ ਲੈ ਗਿਆ ਸੀ।
ਇਸ ਕਰਕੇ ਕੁੜੀ ਦੇ ਘਰਵਾਲੇ ਸ਼ੱਕ ਜ਼ਾਹਰ ਕਰਦੇ ਸੀ ਕਿ ਕੁੜੀ ਨੂੰ ਘਰੋਂ ਭਜਾਉਣ ਵਿੱਚ ਉਸਦੀ ਪਤਨੀ ਦਾ ਹੱਥ ਹੈ। 15 ਮਈ 2026 ਨੂੰ ਦੇਰ ਰਾਤ ਉਹ ਘਰ 'ਚ ਇਕੱਲਾ ਸੁੱਤਾ ਪਿਆ ਸੀ ਤਾਂ ਹਰਬੰਸ ਸਿੰਘ ਵਗੈਰਾ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਡੀਜਲ ਪਾ ਕੇ ਘਰ ਨੂੰ ਅੱਗ ਲਗਾ ਦਿੱਤੀ ਗਈ, ਜਿਸ ਤੇ ਪੁਲਸ ਵੱਲੋਂ ਸ਼ਿਕਾਇਤਕਰਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਹਰਬੰਸ ਸਿੰਘ, ਸੁੱਖਾ ਸਿੰਘ, ਛਿੰਦਰ ਕੌਰ, ਕੁਲਵਿੰਦਰ ਕੌਰ, ਸਰੋਜ ਰਾਣੀ ਵਾਸੀਆਨ ਕਾਠਗੜ੍ਹ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ ਬੰਦ ਹੋ ਗਈ ਬਿਜਲੀ ਸਪਲਾਈ
NEXT STORY