ਬਠਿੰਡਾ (ਸੁਖਵਿੰਦਰ) : ਮੋਬਾਇਲ ਟਾਵਰ ਨੂੰ ਲੈ ਕੇ ਇਕ ਘਰ 'ਚ ਦਾਖ਼ਲ ਹੋ ਕੇ ਇਕ ਔਰਤ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦੇਣ ਵਾਲੇ 10 ਅਣਪਛਾਤੇ ਲੋਕਾਂ ਸਮੇਤ 15 ਖ਼ਿਲਾਫ਼ ਕੈਨਾਲ ਕਾਲੋਨੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਵਾਸੀ ਪਰਸਰਾਮ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਜਗ੍ਹਾਂ ਵਿਚ ਮੋਬਾਇਲ ਟਾਵਰ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਲੀ ਦੇ ਕੁਝ ਲੋਕਾਂ ਵਲੋਂ ਉਕਤ ਟਾਵਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਮੁਲਜਮ ਕਰਨ, ਸੁਰੇਸ਼, ਸੰਜੀਵ ਕੁਮਾਰ, ਅੰਜੂ ਰਾਣੀ, ਰੇਨੂੰ ਸ਼ਰਮਾ ਵਾਸੀ ਸਾਰੇ ਪਰਸਰਾਮ ਨਗਰ 10 ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਉਸਦੇ ਘਰ ਅੰਦਰ ਦਾਖ਼ਲ ਹੋ ਗਏ। ਉਕਤ ਮੁਲਜ਼ਮਾਂ ਵਲੋਂ ਉਸਦੇ ਪਤੀ ਨਾਲ ਧੱਕਾ-ਮੁੱਕੀ ਕੀਤੀ ਅਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਗਈਆਂ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਸ ਨੇ ਫੜ ਲਿਆ ਵੱਡਾ ਤਸਕਰ! ਮੌਕੇ ਤੋਂ ਹੀ 20,00,00,000 ਰੁਪਏ ਤੋਂ ਵੱਧ ਦਾ ਨਸ਼ਾ ਬਰਾਮਦ
NEXT STORY