ਮੋਹਾਲੀ (ਜੱਸੀ) : ਮੋਹਾਲੀ ਦੀ ਐਸਿਟੀ ਦੇ ਏ ਬਲਾਕ ’ਚ ਇਕ ਨਿਜੀ ਹਸਪਤਾਲ ਦੀ ਇਮਾਰਤ ਦੀ ਉਸਾਰੀ ਦਰਮਿਆਨ ਪੁੱਟੀ ਜਾ ਰਹੀ ਬੇਸਮੈਂਟ ਦੇ ਇਕ ਪਾਸੇ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਥੱਲੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋਣ ਦੇ ਮਾਮਲੇ ’ਚ ਮੋਹਾਲੀ ਪੁਲਸ ਵੱਲੋਂ ਸਾਈਟ ਇੰਚਾਰਜ ਹਰਿੰਦਰ, ਫੋਰਮੈਨ ਰਾਮ ਬਾਬੂ, ਠੇਕੇਦਾਰ ਰਾਜੇਸ਼ ਚੌਹਾਨ ਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਵੀਰਵਾਰ ਦੇਰ ਸ਼ਾਮੀਂ ਐਰੋਸਿਟੀ ਦੇ ਏ ਬਲਾਕ ’ਚ ਬਣ ਰਹੀ ਇਕ ਨਿੱਜੀ ਹਸਪਤਾਲ ਦੀ ਇਮਾਰਤ ਦੀ ਬੇਸਮੈਂਟ ਦੇ ਕੰਮ ਦੌਰਾਨ ਸੜਕ ਵਾਲੇ ਪਾਸੇ ਮਿੱਟੀ ਦੀ ਬਰਮ ਵਾਲੇ ਪਾਸਿਓਂ ਮਿੱਟੀ ਖਿਸਕ ਜਾਣ ਕਾਰਨ ਇਕ ਪਾਸੇ ਦੀ ਕੰਧ ਵੀ ਧੱਸ ਗਈ ਸੀ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਉੱਥੇ ਚਾਰ ਮਜ਼ਦੂਰ ਕੰਮ ਕਰ ਰਹੇ ਸਨ, ਜਿਨਾਂ ’ਚੋਂ ਇਕ ਬਚ ਕੇ ਨਿਕਲ ਗਿਆ ਜਦੋਂਕਿ 3 ਵਿਚ ਫਸ ਗਏ ਸਨ। ਜਿਨਾਂ ’ਚੋਂ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਕ ਹਸਪਤਾਲ ’ਚ ਜੇਰੇ ਇਲਾਜ ਹੈ।
ਇਸ ਦੌਰਾਨ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਵੱਲੋਂ ਮਜ਼ਦੂਰਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਭੇਜਿਆ ਗਿਆ ਸੀ, ਜਿੱਥੇ ਬਾਅਦ ’ਚ ਦੋ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ। ਡੀ.ਐੱਸ.ਪੀ. ਸਿਟੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਿਹਾ ਤੇ ਦੱਬੇ ਮਜ਼ਦੂਰਾਂ ’ਚੋਂ 2 ਮਜ਼ਦੂਰਾਂ ਉਦੇਵੀਰ ਤੇ ਉਮਿੰਦਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਮਜ਼ਦੂਰ ਅਨੁਜ ਹਸਪਤਾਲ ’ਚ ਜੇਰੇ ਇਲਾਜ ਹੈ। ਪੁਲਸ ਵੱਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਸ ਥਾਂ ’ਤੇ ਉਸਾਰੀ ਦਾ ਕੰਮ ਕਰਵਾ ਰਹੇ ਵਿਅਕਤੀਆਂ ਅਤੇ ਇਹ ਕੰਮ ਕਰਵਾਉਣ ਵਾਲੀ ਕਨਸੋਟ ਕੰਸਟ੍ਰਕਸ਼ਨ ਕੰਪਨੀ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਕ ਵਿਅਕਤੀ ਦੇ ਖ਼ੁਦਕੁਸ਼ੀ ਮਾਮਲੇ ’ਚ ਸਾਲੀ ਸਮੇਤ 4 ਨਾਮਜ਼ਦ
NEXT STORY