ਲੁਧਿਆਣਾ (ਰਾਜ)- ਸ਼ਨੀਵਾਰ ਨੂੰ ਉਸ ਸਮੇਂ ਥਾਣਾ ਸ਼ਿਮਲਾਪੁਰੀ ’ਚ ਹੰਗਾਮਾ ਹੋ ਗਿਆ, ਜਦੋਂ ਇਕ ਪਰਿਵਾਰਕ ਵਿਵਾਦ ’ਚ ਥਾਣੇ ਆਏ ਨੌਜਵਾਨ ਨੂੰ ਥਾਣੇਦਾਰ ਅਤੇ ਪੁਲਸ ਮੁਲਾਜ਼ਮਾਂ ਨੇ ਕੁੱਟ ਦਿੱਤਾ। ਨੌਜਵਾਨ ਨੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ ਅਤੇ ਥਾਣੇ ਦੇ ਬਾਹਰ ਥਾਣੇਦਾਰ ਖਿਲਾਫ ਰੋਸ ਪ੍ਰਗਟ ਕੀਤਾ। ਕਿਸੇ ਤਰ੍ਹਾਂ ਥਾਣਾ ਐੱਸ.ਐੱਚ.ਓ. ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਥਾਣੇਦਾਰ ਖਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਪੀੜਤ ਅਜੈ ਕੁਮਾਰ ਨੇ ਦੱਸਿਆ ਕਿ ਉਸ ਦਾ ਪਰਿਵਾਰਕ ਵਿਵਾਦ ਸੀ, ਜਿਸ ਦੇ ਸਬੰਧ 'ਚ ਥਾਣੇ ’ਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ। ਇਸ ਮਾਮਲੇ ਨੂੰ ਥਾਣੇਦਾਰ ਹਿੰਮਤ ਸਿੰਘ ਡੀਲ ਕਰ ਰਹੇ ਸਨ, ਜੋ ਕਿ ਦੂਜੇ ਪੱਖ ’ਚ ਗੱਲ ਕਰ ਰਹੇ ਸਨ। ਅਜੈ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਪੱਖ ਦੀ ਗੱਲ ਰੱਖਣ ਲੱਗਾ ਤਾਂ ਥਾਣੇਦਾਰ ਭੜਕ ਗਿਆ ਅਤੇ ਥਾਣੇ ਦੇ ਅੰਦਰ ਹੀ ਉਸ ਨੂੰ ਸਭ ਦੇ ਸਾਹਮਣੇ ਥੱਪੜ ਮਾਰ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਹੋਰ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਉਸ ਦੇ ਨਾਲ ਕੁੱਟ-ਮਾਰ ਕੀਤੀ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਉਸ ਦਾ ਕਹਿਣਾ ਹੈ ਕਿ ਥਾਣੇ ਦੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ’ਚ ਸਾਰੀ ਘਟਨਾ ਕੈਦ ਹੋ ਗਈ। ਪੁਲਸ ਉਨ੍ਹਾਂ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ, ਫਿਰ ਅਜੈ ਕੁਮਾਰ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਮਿਲ ਕੇ ਥਾਣੇ ਦੇ ਬਾਹਰ ਰੋਸ ਜਤਾਇਆ ਅਤੇ ਮੁਲਜ਼ਮ ਥਾਣੇਦਾਰ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸ਼ਿਮਲਾਪੁਰੀ ਦੇ ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਉਨ੍ਹਾਂ ਕੋਲ ਆ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰ ਨਹਿਰ 'ਚ ਸੁੱਟ'ਤੀ ਸੀ ਲਾਸ਼, ਕਾਤਲ ਪਤੀ ਨੂੰ ਪੁਲਸ ਨੇ 2 ਦਿਨਾਂ ਅੰਦਰ ਕੀਤਾ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਤਨੀ ਦਾ ਕਤਲ ਕਰ ਨਹਿਰ 'ਚ ਸੁੱਟ'ਤੀ ਸੀ ਲਾਸ਼, ਕਾਤਲ ਪਤੀ ਨੂੰ ਪੁਲਸ ਨੇ 2 ਦਿਨਾਂ ਅੰਦਰ ਕੀਤਾ ਕਾਬੂ
NEXT STORY