ਲੁਧਿਆਣਾ (ਹਿਤੇਸ਼)- ਨਗਰ ਨਿਗਮ ਮੁਲਾਜ਼ਮਾਂ ਦੇ ਨਾਲ ਵਿਵਾਦ ਨੂੰ ਲੈ ਕੇ ਆਸ਼ੂ ਗਰੁੱਪ ਨਾਲ ਸਬੰਧਤ ਕਾਂਗਰਸ ਕੌਂਸਲਰ ਪਤੀ ਇੰਦੀ ਖ਼ਿਲਾਫ਼ ਇਕ ਵਾਰ ਫਿਰ ਐੱਫ. ਆਈ. ਆਰ. ਦਰਜ ਹੋ ਗਈ ਹੈ। ਇਹ ਕਾਰਵਾਈ ਪੁਲਸ ਵੱਲੋਂ ਜ਼ੋਨ ਡੀ ਦੇ ਜੇ. ਈ. ਰੁਪਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਸੱਗੁ ਚੌਕ ਤੋਂ ਹੰਬੜਾਂ ਰੋਡ ’ਤੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਠੇਕੇਦਾਰ ਵੱਲੋਂ ਰਾਤ ਦੇ ਸਮੇਂ ਸੜਕ ਨੂੰ ਸਕ੍ਰੈਪ ਕਰਨ ਦੌਰਾਨ ਕੁਝ ਲੋਕਾਂ ਵੱਲੋਂ ਲੇਬਰ ਦੇ ਨਾਲ ਝਗੜਾ ਕਰਨ ਦੀ ਰਿਪੋਰਟ ਦਿੱਤੀ ਗਈ ਹੈ। ਉਕਤ ਠੇਕੇਦਾਰ ਵੱਲੋਂ ਕੰਮ ਵਿਚ ਰੁਕਾਵਟ ਪੈਦਾ ਹੋਣ ਦੇ ਮੱਦੇਨਜ਼ਰ ਪੁਲਸ ਫੋਰਸ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਇਸ ਸਬੰਧੀ ਪੁਲਸ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ’ਤੇ ਸੜਕ ਬਣਾਉਣ ਦਾ ਕੰਮ ਕਰ ਰਹੇ ਇਕ ਮੁਲਾਜ਼ਮ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਇਲਾਕੇ ਦੀ ਕਾਂਗਰਸ ਕੌਂਸਲਰ ਦੇ ਪਤੀ ਇੰਦਰਜੀਤ ਇੰਦੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਵੀ ਵਾਰਡ ਵਿਚ ਰੁੱਖਾਂ ਦੀ ਛਾਂਟੀ ਦਾ ਕੰਮ ਵਿਚ ਛੱਡਣ ਦੇ ਮੁੱਦੇ ’ਤੇ ਕੁੱਟਮਾਰ ਕਰਕੇ ਬੰਦੀ ਬਣਾਉਣ ਦੇ ਦੋਸ਼ ਵਿਚ ਬਾਗਵਾਨੀ ਸ਼ਾਖਾ ਦੇ ਸਟਾਫ ਦੀ ਸ਼ਿਕਾਇਤ ਤੇ ਵੀ ਇੰਦੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਸੀ।
ਵਾਇਰਲ ਵੀਡੀਓ ਨੂੰ ਬਣਾਇਆ ਗਿਆ ਆਧਾਰ
ਹਾਲਾਂਕਿ ਨਗਰ ਨਿਗਮ ਦੇ ਜੇ. ਈ. ਅਤੇ ਐੱਸ. ਡੀ. ਓ. ਵੱਲੋਂ ਦਿੱਤੀ ਗਈ ਰਿਪੋਰਟ ਵਿਚ ਸਿੱਧੇ ਤੌਰ ’ਤੇ ਇੰਦੀ ਵੱਲੋਂ ਕਿਸੇ ਦੇ ਨਾਲ ਕੁੱਟਮਾਰ ਕਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਸਿਰਫ ਕੁਝ ਲੋਕਾਂ ਵੱਲੋਂ ਝਗੜਾ ਕਰਨ ਦੀ ਗੱਲ ਕਹੀ ਗਈ ਹੈ ਪਰ ਪੁਲਸ ਵੱਲੋਂ ਇੰਦੀ ਨੂੰ ਨਾਮਜ਼ਦ ਕਰਨ ਲਈ ਵਾਇਰਲ ਵੀਡੀਓ ਨੂੰ ਆਧਾਰ ਬਣਾਇਆ ਗਿਆ ਹੈ। ਇਸ ਵੀਡੀਓ ਵਿਚ ਇੰਦੀ ਬਹਿਸਬਾਜ਼ੀ ਤੋਂ ਬਾਅਦ ਇਕ ਵਿਅਕਤੀ ਨੂੰ ਥੱਪੜ ਮਾਰ ਰਿਹਾ ਹੈ, ਜਿਸ ਨੂੰ ਠੇਕੇਦਾਰ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਚਰਚਾ ਹੈ ਕਿ ਇਸ ਵੀਡੀਓ ਵਿਚ ਇੰਦੀ ਨੇ ਮੰਤਰੀ ਦੇ ਖਿਲਾਫ ਵੀ ਅਪਬਸ਼ਦ ਕਹੇ ਹਨ, ਜਿਸ ਦਾ ਨਤੀਜਾ ਹਫੜਾ-ਦਫੜੀ ਵਿਚ ਦਰਜ ਹੋਈ ਐੱਫ. ਆਈ. ਆਰ. ਵਜੋਂ ਸਾਹਮਣੇ ਆਇਆ ਹੈ।
ਕਿਚਲੂ ਨਗਰ ਮੇਨ ਰੋਡ ਦੇ ਨਿਰਮਾਣ ਦੌਰਾਨ ਇਕ ਹਫਤੇ ਦੇ ਅੰਦਰ ਲਗਾਤਾਰ ਦੂਜੀ ਵਾਰ ਹੋਇਆ ਹੰਗਾਮਾ
ਲੰਬੇ ਇੰਤਜ਼ਾਰ ਤੋਂ ਬਾਅਦ ਹੋ ਰਹੇ ਕਿਚਲੂ ਨਗਰ ਮੇਨ ਰੋਡ ਦੇ ਨਿਰਮਾਣ ਦੌਰਾਨ ਇਕ ਹਫਤੇ ਦੇ ਅੰਦਰ ਲਗਾਤਾਰ ਦੂਜੀ ਵਾਰ ਹੰਗਾਮਾ ਹੋਇਆ ਹੈ। ਇਸ ਤੋਂ ਪਹਿਲਾਂ ਸੜਕ ਬਣਨ ਦਾ ਕੰਮ ਸ਼ੁਰੂ ਹੋਣ ’ਤੇ ਰੋਡ ਜਾਲੀਆਂ ਨਾ ਬਣਾਉਣ ਦੇ ਮੁੱਦੇ ’ਤੇ ਸ਼ਿਕਾਇਤਕਰਤਾ ਗੌਰਵ ਕੁਮਾਰ ਦੀ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦੇ ਨਾਲ ਝੜਪ ਹੋ ਗਈ ਸੀ, ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਹੁਣ ਹੋਏ ਵਿਵਾਦ ਨੂੰ ਲੈ ਕੇ ਵੀ ਇੰਦੀ ਦੇ ਹਵਾਲੇ ਨਾਲ ਪਹਿਲਾਂ ਸੜਕ ’ਤੇ ਪਏ ਟੋਇਆਂ ਦੀ ਰਿਪੇਅਰ ਨਾ ਕਰਨ ਦੇ ਵਿਰੋਧ ਵਿਚ ਬਹਿਸਬਾਜ਼ੀ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਤਲਵਾੜ, ਮਮਤਾ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਕੱਢੀ ਭੜਾਸ
ਇੰਦੀ ਖਿਲਾਫ ਇਕ ਵਾਰ ਫਿਰ ਕੇਸ ਦਰਜ ਹੋਣ ਕਾਰਨ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਮਮਤਾ ਆਸ਼ੂ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਇਸ ਕਾਰਵਾਈ ਨੂੰ ਸਿਆਸੀ ਰੰਜ਼ਿਸ਼ ਦਾ ਨਤੀਜਾ ਦੱਸਿਆ ਹੈ ਕਿ ਕਿਸੇ ਵੀ ਸਮੱਸਿਆ ਦਾ ਵਿਕਾਸ ਕਾਰਜਾਂ ਵਿਚ ਖਾਮੀਆਂ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਖ਼ਿਲਾਫ਼ ਸਰਕਾਰ ਵੱਲੋਂ ਪੁਲਸ ਦੀ ਵਰਤੋਂ ਕੀਤੀ ਜਾ ਰਹੀ ਹੈ। ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਜਿੰਨੀ ਜਲਦੀ ਵਿਰੋਧੀ ਧਿਰ ਦੇ ਕੌਂਸਲਰਾਂ ਖ਼ਿਲਾਫ਼ ਕੇਸ ਦਰਜ ਕਰਵਾਏ ਜਾ ਰਹੇ ਹਨ, ਉਸ ਮੁਕਾਬਲੇ ਵਾਰਡਾਂ ਦੇ ਵਿਕਾਸ ਨਾਲ ਸਬੰਧਤ ਪ੍ਰਸਤਾਵ ਪਾਸ ਕਰਨ ਦੇ ਮਾਮਲੇ ਕਾਫੀ ਦੇਰ ਤੋਂ ਬਕਾਇਆ ਪਏ ਹਨ।
ਬਜ਼ੁਰਗਾਂ ਤੇ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ! ਹੋ ਜਾਣ ਸਾਵਧਾਨ, PGI 'ਚ ਹਰ ਮਹੀਨੇ...
NEXT STORY