ਨਾਭਾ (ਜੈਨ) : ਇੱਥੇ ਪੁਲਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੁਲਸ ਨੇ ਨਾਈਟ ਕਰਫ਼ਿਊ ਦੌਰਾਨ ਪਿੰਡ ਗਲਵੱਟੀ ਨੇੜੇ ਇਕ ਕਾਰ ਵਿਚ ਸਫ਼ਰ ਕਰ ਰਹੇ ਤਿੰਨ ਵਿਅਕਤੀਆਂ ਨਰੇਸ਼ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਜਨਤਾ ਨਗਰ ਧੂਰੀ, ਪ੍ਰਿੰਸ ਪੁੱਤਰ ਗੁਰਜਾਜ ਸਿੰਘ ਵਾਸੀ ਸ਼ਿਵਪੁਰੀ ਮੁਹੱਲਾ ਧੂਰੀ ਅਤੇ ਹਵਾਜ ਖਾਨ ਪੁੱਤਰ ਰਹਿਮਾਨ ਖਾਨ ਵਾਸੀ ਧੂਰੀ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਅਨੁਸਾਰ ਇਨ੍ਹਾਂ ਪਾਸ ਕਿਸੇ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਸੀ ਕਿ ਉਹ ਕਰਫ਼ਿਊ ਦੌਰਾਨ ਘਰ ਤੋਂ ਬਾਹਰ ਜਾ ਸਕਣ। ਇੰਝ ਹੀ ਅਸਲਮ ਖਾਨ ਪੁੱਤਰ ਜਮੀਲ ਖਾਨ ਵਾਸੀ ਪਿੰਡ ਲਚਕਾਣੀ ਨੂੰ ਪਿੰਡ ਰੋਹਟੀ ਛੰਨਾ ਨੇੜੇ ਪੈਦਲ ਘੁੰਮਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਪੁਲਸ ਵੱਲੋਂ ਰੋਜ਼ਾਨਾ ਸਿਰਫ ਖਾਨਾਪੂਰਤੀ ਲਈ ਅਜਿਹੇ ਮਾਮਲੇ ਦਰਜ ਕੀਤੇ ਜਾਂਦੇ ਹਨ ਜਦੋਂ ਕਿ ਕਰਫ਼ਿਊ ਦੌਰਾਨ ਲੋਕੀ ਧੜੱਕੇ ਨਾਲ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਸ਼ਰਾਬ ਦੇ ਠੇਕੇ ਵੀ ਰਾਤੀ 10 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੰਜਵਾਂ ਕੋਰੋਨਾ ਕੇਅਰ ਕੇਂਦਰ ਸਥਾਪਤ
NEXT STORY