ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੀ ਪੁਲਸ ਨੇ ਰੇਤ ਦੀ ਖੱਡ ਚਲਾਉਣ ਵਾਲੀ ਕੰਪਨੀ ਦੇ ਮੈਨੇਜਰ ਦੀ ਸ਼ਿਕਾਇਤ 'ਤੇ 20 ਲੋਕਾਂ ਦੇ ਖ਼ਿਲਾਫ਼ ਸਰਕਾਰੀ ਸੜਕ ਦਾ ਰਾਹ ਬੰਦ ਕਰਨ ਤੇ ਬਲੈਕਮੇਲਿੰਗ ਕਰਕੇ ਪੈਸੇ ਮੰਗਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨਵਯੁੱਗ ਕੰਪਨੀ ਸੀ ਲੋਅਰ ਦੇ ਮੈਨੇਜਰ ਰਮੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 2 ਮਾਰਚ ਨੂੰ ਪਿੰਡ ਗੌਸਗੜ੍ਹ ਵਿਚ ਲੋਕਾਂ ਵੱਲੋਂ ਸੜਕ 'ਤੇ ਧਰਨਾ ਲਗਾ ਕੇ ਰਾਹ ਬੰਦ ਕੀਤਾ ਹੋਇਆ ਸੀ। ਇਸ ਮਗਰੋਂ ਧਰਨੇ 'ਤੇ ਬੈਠੇ ਕੁਝ ਸ਼ਰਾਰਤੀ ਲੋਕ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰ ਰਹੇ ਸਨ ਤੇ ਉਨ੍ਹਾਂ 'ਤੇ ਦਬਾਅ ਬਣਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - 2 ਦਸੰਬਰ ਦੇ ਹੁਕਮਨਾਮਿਆਂ ਬਾਰੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਪੁਲਸ ਨੇ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਤਾਜਪਿੰਦਰ ਸਿੰਘ ਸੋਨੂੰ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ, ਦੀਪਕ ਭੂਪਿੰਦਰ ਸਿੰਘ, ਗੁਰਵਿੰਦਰ ਸਿੰਘ, ਜਿਓਤੀ, ਹਰਵਿੰਦਰ ਸਿੰਘ, ਸੂਰਜਨ ਸਿੰਘ, ਬਲਰਾਜ ਸਿੰਘ, ਜਗਜੀਤ ਸਿੰਘ, ਲੱਡੂ ਸਿੰਘ, ਸਾਜਨ, ਮਨਦੀਪ, ਆਨੰਦ ਬੂਟਾ ਸਿੰਘ, ਪ੍ਰਤਾਪ ਸਿੰਘ, ਰਿੰਕੂ ਸਿੰਘ, ਜ਼ੋਰਾ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ’ਚ ਤਾਇਨਾਤ ਵਾਰਡਨ ਨਸ਼ੀਲੇ ਪਦਾਰਥਾਂ ਨਾਲ ਗ੍ਰਿਫ਼ਤਾਰ
NEXT STORY