ਚੰਡੀਗੜ੍ਹ (ਸੁਸ਼ੀਲ) : ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਰੋਕ ਦੇ ਬਾਵਜੂਦ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਦੁਸਹਿਰੇ ਦੌਰਾਨ ਜੰਮ ਕੇ ਪਟਾਕੇ ਚਲਾਏ ਗਏ। ਦੁਸਹਿਰਾ ਅਤੇ ਰਾਮਲੀਲਾ ਕਮੇਟੀਆਂ ਨੇ ਡੀ. ਸੀ. ਦੇ ਹੁਕਮਾਂ ਨੂੰ ਅਣਦੇਖਿਆ ਕੀਤਾ ਅਤੇ ਭਾਜਪਾ ਚੰਡੀਗੜ੍ਹ ਪ੍ਰਧਾਨ ਅਰੁਣ ਸੂਦ ਵੱਲੋਂ ਜਾਰੀ ਬਿਆਨ ’ਤੇ ਭਰੋਸਾ ਕੀਤਾ। ਇਸ ਕਾਰਨ ਵੱਖ-ਵੱਖ ਥਾਣਾ ਪੁਲਸ ਨੇ 6 ਦੁਸਹਿਰਾ ਕਮੇਟੀਆਂ ਸਮੇਤ 10 ’ਤੇ ਪਟਾਕੇ ਚਲਾਉਣ ’ਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਚੰਡੀਗੜ੍ਹ ਪੁਲਸ ਦੁਸਹਿਰਾ ਦੇਖਣ ਆਏ ਅਤੇ ਸਮਾਗਮ ਕਰਨ ਵਾਲਿਆਂ ’ਤੇ ਸੋਸ਼ਲ ਡਿਸਟੈਂਸ ਨਾ ਰੱਖਣ ਦਾ ਮਾਮਲਾ ਦਰਜ ਕਰਨਾ ਭੁੱਲ ਗਈ। ਦੁਸਹਿਰਾ ਦੇਖਣ ਆਏ ਲੋਕ ਇਕ-ਦੂਜੇ ਦੇ ਨਾਲ ਖੜ੍ਹੇ ਸਨ। ਲੋਕਾਂ ਨੇ ਮਾਸਕ ਤਕ ਨਹੀਂ ਪਾਏ ਸਨ ਪਰ ਪੁਲਸ ਨੇ ਕੋਵਿਡ ਨਿਯਮਾਂ ਨੂੰ ਜੰਮ ਕੇ ਨਜ਼ਰਅੰਦਾਜ਼ ਕੀਤਾ।
ਅਰੁਣ ਸੂਦ ਦੇ ਸੋਸ਼ਲ ਮੀਡੀਆ ’ਚ ਵਾਇਰਲ ਸੰਦੇਸ਼ ਨਾਲ ਫੈਲਿਆ ਭਰਮ
ਵੀਰਵਾਰ ਨੂੰ ਪਟਾਕਿਆਂ ਵਾਲੇ ਰਾਵਣ ਦੇ ਮੁੱਦੇ ’ਤੇ ਸ਼ਹਿਰ ਦੀਆਂ ਕਈ ਰਾਮਲੀਲਾ ਕਮੇਟੀਆਂ ਦੇ ਪ੍ਰਤੀਨਿਧੀਆਂ ਨੇ ਅਰੁਣ ਸੂਦ ਨਾਲ ਮੁਲਾਕਾਤ ਕਰ ਕੇ ਮਾਮਲੇ ’ਚ ਦਖ਼ਲ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਹੀ ਸੂਦ ਨੇ ਪ੍ਰਸ਼ਾਸਕ, ਉਨ੍ਹਾਂ ਦੇ ਸਲਾਹਕਾਰ ਅਤੇ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਐੱਨ. ਜੀ. ਟੀ. ਦਾ ਹੁਕਮ ਦੁਸਹਿਰੇ ਲਈ ਨਹੀਂ ਹੈ। ਰਾਵਣ ਦਾ ਪੁਤਲਾ ਸਾੜਨਾ ਸਦੀਆਂ ਪੁਰਾਣੀ ਰੀਤ ਹੈ ਅਤੇ ਪੁਤਲੇ ’ਚ ਪਟਾਕੇ ਪਾਏ ਹੀ ਜਾਂਦੇ ਹਨ, ਇਸ ਲਈ ਇਸ ਤਿਉਹਾਰ ’ਤੇ ਪਟਾਕਿਆਂ ’ਤੇ ਰੋਕ ਲਾਉਣਾ ਸਹੀ ਨਹੀਂ ਹੈ। ਇਹ ਸੰਦੇਸ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਦੁਸਹਿਰਾ ਕਮੇਟੀਆਂ ਨੇ ਪਟਾਕੇ ਚਲਾਏ ਸਨ।
ਇਕਬਾਲ ਸਿੰਘ ਲਾਲਪੁਰਾ ਦੇ ਬੇਬਾਕ ਬੋਲ, ਸਿੱਖਾਂ 'ਚ ਹੋ ਰਹੀ ਧਰਮ ਤਬਦੀਲੀ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
NEXT STORY