ਲੁਧਿਆਣਾ (ਗੌਤਮ): ਫਰਜ਼ੀ ਫੌਜੀ ਅਫ਼ਸਰ ਬਣ ਕੇ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਅਮਨਦੀਪ ਸਿੰਘ ਵਾਸੀ ਨਿਊ ਸੂਦਰ ਨਗਰ ਰਾਜਗੁਰੂ ਨਗਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਮਨਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਇਕ ਵਿਅਕਤੀ ਨੇ ਉਸ ਦੇ ਮੋਬਾਇਲ 'ਤੇ ਕਾਲ ਕਰਕੇ ਆਪਣਾ ਨਾਂ ਸੰਤੋਸ਼ ਕੁਮਾਰ ਦੱਸਿਆ। ਸੰਤੋਸ਼ ਨੇ ਦੱਸਿਆ ਕਿ ਉਹ ਸੀ.ਆਰ.ਪੀ.ਐੱਫ. ਕਲੋਨੀ ਦੁਗਰੀ ਵਿਚ ਰਹਿੰਦਾ ਹੈ ਅਤੇ ਆਰਮੀ ਅਫਸਰ ਹੈ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ ਮਾਮਲਾ! ਕੁੜੀ ਨਾਲ ਹੋਟਲ ਦੇ ਕਮਰੇ 'ਚ ਗਏ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ
ਉਸ ਨੇ ਦੱਸਿਆ ਕਿ ਉਸ ਦੀ ਬਦਲੀ ਹੋ ਗਈ ਹੈ ਅਤੇ ਉਹ ਆਪਣਾ ਫਰਨੀਚਰ, ਏ.ਸੀ. ਅਤੇ ਹੋਰ ਸਮਾਨ ਵੇਚਣਾ ਚਾਹੁੰਦਾ ਹੈ। ਉਸ ਨੇ ਸਾਮਾਨ ਦੀ ਫੋਟੋ ਉਸ ਨੂੰ ਵਟਸਐਪ 'ਤੇ ਭੇਜ ਦਿੱਤੀ। ਜਦੋਂ ਅਮਨਦੀਪ ਸਾਮਾਨ ਖਰੀਦਣ ਲਈ ਰਾਜ਼ੀ ਹੋ ਗਿਆ ਤਾਂ ਸੰਤੋਸ਼ ਕੁਮਾਰ ਨੇ ਉਸ ਨੂੰ 1 ਲੱਖ 29 ਹਜ਼ਾਰ 500 ਰੁਪਏ ਭੇਜਣ ਲਈ ਕਿਹਾ। ਉਸ ਨੇ ਉਕਤ ਰਕਮ ਸੰਤੋਸ਼ ਦੇ ਖਾਤੇ ਵਿਚ ਟਰਾਂਸਫਰ ਕਰਵਾ ਦਿੱਤੀ। ਜਦੋਂ ਉਹ ਸਾਮਾਨ ਲੈਣ ਗਿਆ ਤਾਂ ਉੱਥੇ ਕੋਈ ਮੌਜੂਦ ਨਹੀਂ ਸੀ। ਤਫਤੀਸ਼ ਕਰਨ 'ਤੇ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਨੂੰ ਫਰਜ਼ੀ ਫ਼ੌਜੀ ਦੱਸ ਕੇ ਠੱਗੀ ਮਾਰੀ ਹੈ। ਜਿਸ 'ਤੇ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਓ-ਧੀ ਨਾਲ ਲੁੱਟ-ਖੋਹ ਕਰਨ ਵਾਲੇ 3 ਲੁਟੇਰਿਆਂ ’ਚੋਂ 1 ਨੂੰ ਸਿੰਘਾਂ ਨੇ ਕੀਤਾ ਗ੍ਰਿਫ਼ਤਾਰ
NEXT STORY