ਗੁਰਦਾਸਪੁਰ (ਵਿਨੋਦ)- ਮਾਈਨਿੰਗ ਮਾਮਲੇ 'ਚ ਮ੍ਰਿਤਕ ਵਿਅਕਤੀ ਖ਼ਿਲਾਫ਼ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ 'ਚ ਦਰਜ ਐਫ.ਆਈ.ਆਰ ਕਾਰਨ ਪੁਲਸ ਸਿਸਟਮ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਈਨਿੰਗ ਵਿਭਾਗ ਦੇ ਅਧਿਕਾਰੀ ਜੂਨੀਅਰ ਇੰਜੀਨੀਅਰ ਗਗਨਦੀਪ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਪੁਰਾਣਾ ਸ਼ਾਲਾ 'ਚ ਨਾਜਾਇਜ਼ ਮਿੱਟੀ ਦੀ ਮਾਈਨਿੰਗ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ । ਪਿੰਡ ਗਾਜੀਕੋਟ ਵਿੱਚ ਜੇਸੀਬੀ ਨੂੰ ਕਾਬੂ ਕੀਤਾ ਗਿਆ, ਜਦਕਿ ਟਿੱਪਰ ਚਾਲਕ ਅਭਿਸ਼ੇਕ ਮਸੀਹ ਨੂੰ ਵੀ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਕਾਬੂ ਕਰ ਲਿਆ। ਪਰ ਇਸ ਕੇਸ ਵਿੱਚ ਨਾਮਜ਼ਦ ਦੂਜੇ ਮੁਲਜ਼ਮ ਮਹਿੰਦਰ ਸਿੰਘ, ਜਿਸ ਦੇ ਖੇਤਾਂ ਵਿੱਚ ਨਾਜਾਇਜ਼ ਖੁਦਾਈ ਕੀਤੀ ਜਾ ਰਹੀ ਸੀ, ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਕਿਸੇ ਦਾ ਨਾਂ ਨਹੀਂ ਦੱਸਿਆ ਹੈ, ਸਿਰਫ਼ ਮਸ਼ੀਨ ਅਤੇ ਟਿੱਪਰ ਨੂੰ ਜ਼ਬਤ ਕਰਕੇ ਪੁਲਸ ਹਵਾਲੇ ਕੀਤਾ ਹੈ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਵੱਲੋਂ ਗ੍ਰਿਫ਼ਤਾਰੀ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਵਿਅਕਤੀ ਨੂੰ ਕੇਸ ਵਿੱਚ ਨਾਮਜ਼ਦ ਕਰਵਾਉਣ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਦੂਜੇ ਪਾਸੇ ਜਦੋਂ ਪੁਰਾਣਾ ਸ਼ਾਲਾ ਥਾਣਾ ਦੀ ਇੰਚਾਰਜ ਮੈਡਮ ਕਰਿਸ਼ਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਗਜ਼ਾਂ ''ਤੇ ਜਿੱਥੇ ਮਾਈਨਿੰਗ ਹੋ ਰਹੀ ਸੀ, ਉਹ ਜ਼ਮੀਨ ਮਹਿੰਦਰ ਸਿੰਘ ਦੇ ਨਾਂ ''ਤੇ ਹੈ, ਇਸ ਲਈ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ , ਇਸ ਮਾਮਲੇ ਵਿੱਚ ਮਸ਼ੀਨ ਅਤੇ ਟਿੱਪਰ ਦੇ ਅਸਲ ਮਾਲਕ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਉਸ ਦਾ ਨਾਂ ਵੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਮ੍ਰਿਤਕ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਸ ਦਾ ਨਾਂ ਹਟਾ ਦਿੱਤਾ ਜਾਵੇਗਾ ਅਤੇ ਜਿਸ ਵਿਅਕਤੀ ਦੇ ਨਾਂ ''ਤੇ ਜ਼ਮੀਨ ਗਿਰਦਾਵਰੀ ਹੋਵੇਗੀ ਜਾਂ ਜਿਸ ਦਾ ਕਬਜ਼ਾ ਹੋਵੇਗਾ, ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਇਸ ਸਬੰਧੀ ਜਦੋਂ ਕਾਨੂੰਨੀ ਮਾਹਿਰ ਐਡਵੋਕੇਟ ਮਨੀਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਫ਼. ਆਈ. ਆਰ. ਵਿੱਚ ਮ੍ਰਿਤਕ ਵਿਅਕਤੀ ਦਾ ਨਾਂ ਸ਼ਾਮਲ ਕਰਨਾ ਗਲਤ ਹੈ। ਪੁਲਸ ਦਾ ਫਰਜ਼ ਬਣਦਾ ਹੈ ਕਿ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਉਪਰਾਲੇ ਕਰੇ ਅਤੇ ਮੌਕੇ ’ਤੇ ਹੀ ਡੂੰਘਾਈ ਨਾਲ ਜਾਂਚ ਕਰੇ। ਜੇਕਰ ਟਿੱਪਰ ਚਾਲਕ ਨੂੰ ਕਾਬੂ ਕੀਤਾ ਜਾ ਸਕਦਾ ਹੈ ਤਾਂ ਪੁਲਸ ਲਈ ਇਸ ਗੱਲ ਦੀ ਪੁਸ਼ਟੀ ਕਰਨੀ ਔਖੀ ਨਾ ਹੁੰਦੀ ਕਿ ਨਾਮਜ਼ਦ ਮੁਲਜ਼ਮ ਮਹਿੰਦਰ ਸਿੰਘ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ 25 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
NEXT STORY