ਜਲੰਧਰ, (ਗੁਲਸ਼ਨ)- ਸ਼੍ਰੋਮਣੀ ਅਕਾਲੀ ਦਲ ਦੇ ਬੇਹੱਦ ਸੀਨੀਅਰ ਆਗੂਆਂ 'ਚ ਰਹਿ ਚੁੱਕੇ ਵਿਰਸਾ ਸਿੰਘ ਵਲਟੋਹਾ ਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਿਰਫ ਜਥੇਦਾਰ ਦਾ ਹੀ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਪਮਾਨ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਅਮਰੀ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਸਮੁੱਚੀ ਸਿੱਖ ਕੌਮ ਦੀ ਧਾਰਮਿਕ ਤੇ ਰਾਜਨੀਤਕ ਅਗਵਾਈ ਕਰ ਰਿਹਾ ਹੈ ਤੇ ਹਰ ਸ਼ਰਧਾਵਾਨ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਠਾ ਨਾਲ ਸਮਰਪਿਤ ਹੈ।
ਅਮਰੀ ਨੇ ਇਸ ਮਾਮਲੇ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦੇਰ ਤੱਕ ਚੁੱਪ ਵੱਟੇ ਰੱਖਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਨਾ ਸਿਰਫ ਧਮਕੀਆਂ ਦੇ ਰਹੇ ਹਨ, ਸਗੋਂ ਉਹ ਤਾਂ ਸਿੱਖਾਂ ਦੀ ਸਰਵ ਉੱਚ ਸੰਸਥਾਵਾਂ ਦੀ ਗਰਿਮਾ ਨੂੰ ਢਾਹ ਲਾ ਰਹੇ ਹਨ ਤੇ ਇਕ ਸਿੱਖ ਵਜੋਂ ਉਹ ਅਜਿਹਾ ਕਰ ਕੇ ਉਹ ਆਪਣੀ ਤੁੱਛ ਬੁੱਧੀ ਦਾ ਸਬੂਤ ਦੇ ਰਹੇ ਹਨ।
ਅਮਰੀ ਨੇ ਕਿਹਾ ਕਿ ਵਲਟੋਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ, ਪਾਰਟੀ ਦੀ ਡਿੱਗਦੀ ਰਜਨੀਤਿਕ ਸਾਖ ਨੂੰ ਦਰਸਾਉਂਦਾ ਹੈ। ਬਾਦਲ ਪਰਿਵਾਰ ਨੇ ਨਿੱਜੀ ਲਾਭ ਲਈ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰਨ ਦਾ ਲਗਾਤਾਰ ਨਮੂਨਾ ਦਿਖਾਇਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ ਹੈ।
ਅਮਰੀ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਾਰੀ ਵੀਡੀਓ ਦਾ ਖੁਦ ਨੋਟਿਸ ਲੈਣ ਤਾਂ ਜੋ ਵਲਟੋਹਾ ਵੱਲੋਂ ਜਥੇਦਾਰ ਸਾਹਿਬ ਨਾਲ ਕੀਤੀ ਗਈ ਘਿਣਾਉਣੀ ਹਰਕਤ ਦੀ ਸਜ਼ਾ ਦਿੱਤੀ ਜਾ ਸਕੇ। ਅਮਰੀ ਨੇ ਇਹ ਕਿਹਾ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਪੁਲਸ ਪ੍ਰਸਾਸ਼ਨ ਨੂੰ ਵਿਰਸਾ ਸਿੰਘ ਵਲਟੋਹਾ ਵਿਰੁੱਧ ਐੱਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ।
ਪੰਜਾਬ ’ਚ CM ਭਗਵੰਤ ਮਾਨ ਦੀ ਮੀਟਿੰਗ ਤੋਂ ਬਾਅਦ ਹੋ ਗਏ ਵੱਡੇ ਐਲਾਨ ਤੋਂ ਲੈ ਕੇ ਵਪਾਰਕ, ਮਨੋਰੰਜਨ ਦੀਆਂ ਮੁੱਖ 10 ਖਬਰਾਂ
NEXT STORY