ਫਾਜ਼ਿਲਕਾ(ਨਾਗਪਾਲ)-ਫਾਜ਼ਿਲਕਾ ਉਪਮੰਡਲ ਦੀ ਮੰਡੀ ਅਰਨੀ ਵਾਲਾ ਵਿਚ ਬੀਤੀ ਰਾਤ ਇਕ ਘਰ ਵਿਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਮੰਡੀ ਅਰਨੀ ਵਾਲਾ ਵਾਸੀ ਪਾਲ ਸਿੰਘ ਪੁੱਤਰ ਭਗਵਾਨ ਸਿੰਘ ਜੋ ਕਿ ਆਪਣੇ ਪਰਿਵਾਰ ਨਾਲ ਲਾਧੂਕਾ ਨੇੜੇ ਪਿੰਡ ਭੰਬਾ ਵੱਟੂ ਗਿਆ ਹੋਇਆ ਸੀ ਨੇ ਦੱਸਿਆ ਕਿ ਬੀਤੀ ਰਾਤ ਕਮਰੇ ਅੰਦਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਮਰੇ 'ਚ ਪਿਆ ਇਕ ਫਰਿਜ, ਡਬਲ ਬੱੈਡ, ਪੱਖੇ, ਪੇਟੀ, ਮੰਜੇ ਅਤੇ ਕੱਪੜੇ ਸੜ ਗਏ। ਉਨ੍ਹਾਂ ਦਾ ਲਗਭਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਾਲ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਾਟ ਸਰਕਟ ਕਾਰਨ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਹਨੀਪ੍ਰੀਤ ਦਾ ਪਤਾ ਲਗਾਉਣ ਲਈ ਪੁਲਸ ਨੇ ਚੁੱਕਿਆ ਇਹ ਕਦਮ
NEXT STORY