ਫ਼ਿਰੋਜ਼ਪੁਰ (ਸੰਨੀ): ਫ਼ਿਰੋਜ਼ਪੁਰ 'ਚ ਪੰਜਾਬ ਸਟੇਟ ਡੀਅਰ ਵੀਕਲੀ ਲਾਟਰੀ ਦਾ 21 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਮਹਿਲਾ ਆਖਰਕਾਰ ਸਾਹਮਣੇ ਆ ਗਈ ਹੈ। ਲਾਟਰੀ ਦਾ ਪਹਿਲਾ ਇਨਾਮ ਨਿਕਲਣ ਦੀ ਖ਼ਬਰ ਸੁਣਦਿਆਂ ਹੀ ਮਹਿਲਾ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ ਦੀ ਗੋਬਿੰਦ ਨਗਰੀ ਦੀ ਰਹਿਣ ਵਾਲੀ ਜੀਤ ਕੌਰ ਆਪਣੀ ਲਾਟਰੀ ਟਿਕਟ ਦਿਖਾਉਣ ਲਈ ਸਬੰਧਤ ਦੁਕਾਨ 'ਤੇ ਪਹੁੰਚੀ ਸੀ। ਜਦੋਂ ਉਸਨੇ ਦੁਕਾਨਦਾਰ ਨੂੰ ਆਪਣੀ ਟਿਕਟ ਦਿਖਾਈ, ਤਾਂ ਦੁਕਾਨਦਾਰ ਨੇ ਉਸਨੂੰ ਦੱਸਿਆ ਕਿ ਉਸਦੀ ਟਿਕਟ 'ਤੇ ਪੰਜਾਬ ਸਟੇਟ ਡੀਅਰ ਵੀਕਲੀ ਲਾਟਰੀ ਦਾ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਹ ਸੁਣਦਿਆਂ ਹੀ ਜੀਤ ਕੌਰ ਖੁਸ਼ੀ ਨਾਲ ਝੂਮ ਉੱਠੀ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਖੁਸ਼ੀ ਦੇ ਮੌਕੇ 'ਤੇ ਢੋਲ ਵਜਾਏ ਗਏ, ਗੀਤ ਗਾਏ ਗਏ ਅਤੇ ਪਟਾਕੇ ਵੀ ਚਲਾਏ ਗਏ।
ਲਾਟਰੀ ਵਿਜੇਤਾ ਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਟੁੱਟਿਆ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣਾ ਪੱਕਾ ਘਰ ਬਣਾਉਣ। ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਇੱਕ ਹੀ ਬੇਟਾ ਹੈ। ਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਰੱਬ ਨੇ ਉਨ੍ਹਾਂ ਦੀ ਫ਼ਰਿਆਦ ਸੁਣ ਲਈ ਹੈ ਅਤੇ ਹੁਣ ਉਹ ਇਸ 21 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਆਪਣੇ ਸੁਪਨਿਆਂ ਦਾ ਘਰ ਬਣਾਉਣ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਕਰੇਗੀ। ਲਾਟਰੀ ਟਿਕਟ ਵੇਚਣ ਵਾਲੇ ਦੁਕਾਨਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਨਾਮ ਨਿਕਲਣ ਤੋਂ ਬਾਅਦ ਉਹ ਲਗਾਤਾਰ ਜੇਤੂ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ ਜੀਤ ਕੌਰ ਆਪਣੀ ਟਿਕਟ ਲੈ ਕੇ ਉਨ੍ਹਾਂ ਦੇ ਕਾਊਂਟਰ 'ਤੇ ਪਹੁੰਚੀ। ਟਿਕਟ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਟਿਕਟ 'ਤੇ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਸਪੈਂਸ ਖ਼ਤਮ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
NEXT STORY