ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ 'ਤੇ ਭਗਵਾਨ ਵਾਲਮੀਕਿ ਜੀ ਚੌਕ ਕੋਲ ਬੀਤੀ ਅੱਧੀ ਰਾਤ ਨੂੰ ਕਰੀਬ ਪੌਣੇ ਇਕ ਵਜੇ 'ਖੰਨਾ ਗਾਰਮੈਂਟਸ' ਦੁਕਾਨ ਨੂੰ ਅੱਗ ਲੱਗ ਗਈ ਅਤੇ ਇਸ ਅੱਗ ਵਿਚ ਦੁਕਾਨ ਵਿਚ ਪਏ ਕਰੀਬ 5 ਲੱਖ ਰੁਪਏ ਦੇ ਨਵੇਂ ਰੈਡੀਮੇਡ ਕੱਪੜੇ, ਫਰਨੀਚਰ ਆਦਿ ਸੜ ਕੇ ਰਾਖ ਹੋ ਗਏ ਅਤੇ ਛੱਤ ਡਿੱਗ ਗਈ। ਮਾਰਕੀਟ ਦੇ ਲੋਕਾਂ ਨੇ ਦੱਸਿਆ ਕਿ ਕੱਲ ਤੋਂ ਦੁਕਾਨ ਦੇ ਸਾਹਮਣੇ ਲੱਗੇ ਬਿਜਲੀ ਦੇ ਟਰਾਂਸਫਾਰਮ 'ਚੋਂ ਸਪਾਰਕਿੰਗ ਹੋ ਰਹੀ ਸੀ ਅਤੇ ਬਿਜਲੀ ਸਪਾਰਕਿੰਗ ਦੇ ਕਾਰਨ ਹੀ ਗਾਰਮੈਂਟਸ ਰੈਡੀਮੇਡ ਦੀ ਦੁਕਾਨ ਵਿਚ ਅੱਗ ਲੱਗਣ ਦੀ ਸ਼ੰਕਾ ਹੈ। ਦੁਕਾਨ ਮਾਲਕ ਯਸ਼ਪਾਲ ਖੰਨਾ ਪੁੱਤਰ ਤਿਲਕ ਰਾਜ ਖੰਨਾ ਵਾਸੀ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਰਾਤ ਕਰੀਬ 1:10 ਵਜੇ ਉਨ੍ਹਾਂ ਨੂੰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਜਦ ਉਹ ਆਏ ਤਾਂ ਦੁਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਆ ਗਈ ਸੀ ਤੇ ਨਗਰ ਕੌਂਸਲ ਸ਼ਹਿਰ ਦੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿਚ ਲੱਗੇ ਹੋਏ ਸਨ। ਦੁਕਾਨ ਵਿਚ ਪਈ ਨਕਦੀ ਵੀ ਸੜ ਕੇ ਰਾਖ ਹੋ ਗਈ। ਯਸ਼ਪਾਲ ਖੰਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਲੱਖਾਂ ਰੁਪਏ ਦੇ ਹੋਰ ਨਵੇਂ ਰੈਡੀਮੇਡ ਕੱਪੜੇ ਲੈ ਕੇ ਆਇਆ ਸੀ, ਜੋ ਅੱਗ ਲੱਗਣ ਨਾਲ ਸੜ ਗਏ। ਲੋਕਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ 'ਤੇ ਆਉਣ ਨਾਲ ਆਸਪਾਸ ਦੀਆਂ ਹੋਰ ਦੁਕਾਨਾਂ ਅੱਗ ਦੀ ਚਪੇਟ ਵਿਚ ਆਉਣ ਤੋਂ ਬਚ ਗਈਆਂ।
ਕਤਲਾਂ ਦੇ ਦੋਸ਼ੀ ਵੱਲੋਂ ਪੁਲਸ ਜੀਪ ਦੇ ਡਰਾਈਵਰ ਨਾਲ ਹੱਥੋਪਾਈ
NEXT STORY