ਲੁਧਿਆਣਾ (ਗੌਤਮ) : ਦੀਵਾਲੀ ਦੇ ਦਿਨਾਂ 'ਚ ਕਿਸੇ ਵੀ ਇਲਾਕੇ 'ਚ ਅੱਗ ਲੱਗਣ ਦੇ ਹਾਦਸਿਆਂ 'ਤੇ ਕਾਬੂ ਪਾਉਣ ਲਈ ਇਸ ਵਾਰ ਫਾਇਰ ਬ੍ਰਿਗੇਡ ਵਿਭਾਗ ਵਲੋਂ ਪਹਿਲਾਂ ਹੀ ਤਿਆਰੀ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਵਿਭਾਗ ਵਲੋਂ ਪੂਰੇ ਸ਼ਹਿਰ ਨੂੰ 9 ਸਟੇਸ਼ਨਾਂ 'ਚ ਵੰਡਿਆ ਗਿਆ ਹੈ, ਜਿਸ ਨਾਲ ਸ਼ਹਿਰ ਦੇ ਅੰਦਰ ਆਉਣ ਵਾਲੇ ਤੰਗ ਬਾਜ਼ਾਰਾਂ ਨੂੰ ਚੁਣਿਆ ਗਿਆ ਹੈ। ਇਸ ਲਈ ਵਿਭਾਗ ਵਲੋਂ ਟੀਮਾਂ ਨੂੰ ਰਸਤਿਆਂ ਦੀ ਪਛਾਣ ਵੀ ਕਰਵਾਈ ਗਈ ਹੈ। ਤੰਗ ਰਸਤਿਆਂ ਲਈ 2 ਮੋਟਰਸਾਈਕਲ ਵੀ ਤਿਆਰ ਕੀਤੇ ਗਏ ਹਨ।
ਵਿਭਾਗ ਵਲੋਂ ਇਸ ਵਾਰ 18 ਵੱਡੀਆਂ ਗੱਡੀਆਂ ਤੋਂ ਇਲਾਵਾ 2 ਮੋਟਰਸਾਈਕਲ, 2 ਟਾਟਾ 407, 2 ਛੋਟੀਆਂ ਗੱਡੀਆਂ ਤੋਂ ਇਲਾਵਾ ਕੁਇੱਕ-ਰਿਸਪਾਂਸ ਵ੍ਹੀਕਲ ਵੀ ਤਿਆਰ ਕੀਤੇ ਗਏ ਹਨ। ਇੰਨਾ ਹੀ ਨਹੀਂ, ਹਲਵਾਰਾ ਫਾਇਰ ਸਟੇਸ਼ਨ ਤੋਂ ਇਲਾਵਾ ਜਿਨ੍ਹਾਂ ਕਾਰਪੋਰੇਟ ਸੈਕਟਰਾਂ ਦੇ ਕੋਲ ਆਪਣੇ-ਆਪਣੇ ਫਾਇਰ ਟੈਂਡਰ ਅਤੇ ਮੁਲਾਜ਼ਮ ਹਨ। ਉਨ੍ਹਾਂ ਦੇ ਨਾਲ ਵੀ ਤਾਲਮੇਲ ਕੀਤਾ ਗਿਆ ਹਾ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਲਈ ਜਾ ਸਕੇ।
ਪ੍ਰਮੁੱਖ ਸਟੇਸ਼ਨ ਦੇ ਨੇੜਲੇ ਇਲਾਕਿਆਂ 'ਚ ਤਾਂ ਸਟੇਸ਼ਨ ਤੋਂ ਹੀ ਗੱਡੀਆਂ ਭੇਜੀਆਂ ਜਾ ਸਕਣਗੀਆਂ, ਜਦੋਂ ਕਿ ਦੂਰ ਦੇ ਇਲਾਕਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਸ਼ੇਰਪੁਰ ਚੌਂਕ, ਪੱਖੋਵਾਲ ਰੋਡ, ਜਮਾਲਪੁਰ ਚੌਂਕ, ਸਮਰਾਲਾ ਚੌਂਕ, ਜਲੰਧਰ ਬਾਈਪਾਸ ਚੌਂਕ, ਫਿਰੋਜ਼ਪੁਰ ਰੋਡ, ਰੋਜ਼ ਗਾਰਡਨ ਦੇ ਕੋਲ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਰਹਿਣਗੀਆਂ।
ਚਾਈਨਾਂ ਦੀ ਰੋਸ਼ਨੀ 'ਚ ਗੁਆਚੇ 'ਮਿੱਟੀ ਦੇ ਦੀਵੇ' (ਵੀਡੀਓ)
NEXT STORY