ਬਟਾਲਾ/ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਵਿਖੇ ਮਹਿੰਦਰਾ ਕੰਪਨੀ ਦੀ ਚਲਦੀ ਗੱਡੀ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਾਲ 2020 ਵਿਚ ਲਈ ਮਹਿੰਦਰਾ ਕੰਪਨੀ ਦੀ ਗੱਡੀ ਮਾਡਲ ਨੰਬਰ ਐੱਸ. ਯੂ. ਵੀ. 300 ਵਿਚ ਹਾਈਵੇਅ 'ਤੇ ਅਚਾਨਕ ਅੱਗ ਦੇ ਭਾਂਬੜ ਮਚ ਗਏ। ਪਰਿਵਾਰਕ ਮੈਂਬਰਾਂ ਨੇ ਛਾਲ ਮਾਰ ਕੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ। ਸਾਹਮਣੇ ਆਈਆਂ ਤਸਵੀਰਾਂ ਬੇਹੱਦ ਖ਼ੌਫ਼ਨਾਕ ਹਨ। ਕਾਰ ਚਾਲਕ ਨੇ ਦੱਸਿਆ ਕਿ ਉਨ੍ਹਾਂ 2020 ਵਿਚ ਮਹਿੰਦਰਾ ਵਾਲਿਆਂ ਦੇ ਸ਼ੋਅਰੂਮ ਵਿਚੋਂ ਐੱਸ. ਯੂ. ਵੀ. 300 ਗੱਡੀ ਨਵੀਂ ਲਈ ਸੀ। 15 ਤਾਰੀਖ਼ ਨੂੰ ਪਰਿਵਾਰ ਵਾਲੇ ਰਾਤ ਨੂੰ ਬਟਾਲਾ ਤੋਂ ਅੰਮ੍ਰਤਸਰ ਜਾ ਰਹੇ ਸਨ।
ਇਸ ਦੌਰਾਨ ਹਾਈਵੇਅ 'ਤੇ ਬਟਾਲਾ ਰੋਡ 85 ਨੰਬਰ ਪਿੱਲਰ ਦੇ ਕੋਲ ਇਕੋ ਦਮ ਗੱਡੀ ਦੇ ਵਿਚ ਖਿੜਕੀ ਖੁੱਲ੍ਹਣ ਦਾ ਸੈਂਸਰ ਵੱਜਿਆ। ਗੱਡੀ ਦੀ ਖਿੜਕੀ ਖੋਲ੍ਹ ਕੇ ਜਦੋਂ ਬੰਦ ਕਰਨ ਲੱਗਾ ਤਾਂ ਇਕੋ ਦਮ ਚਲਦੀ ਗੱਡੀ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆਂ ਨਿਕਲਦਾ ਵੇਖ ਕੇ ਤੁਰੰਤ ਉਸ ਨੇ ਗੱਡੀ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਹਿੰਦਰਾ ਦੀ ਚਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ, ਆਵਾਜਾਈ ਲਈ ਇਹ ਰਸਤੇ ਰਹਿਣਗੇ ਬੰਦ
ਇਸ ਦੇ ਬਾਅਦ ਵੇਖਦੇ ਹੀ ਵੇਖਦੇ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਪਰਿਵਾਰ ਵੱਲੋਂ ਸ਼ੋਅਰੂਮ ਵਾਲਿਆਂ ਵਿਰੁੱਧ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਮਹਿੰਦਰਾ ਕੰਪਨੀ ਦੀ ਗੱਡੀ ਲੈ ਕੇ ਬੇਹੱਦ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਗੱਡੀ ਵਿਚ ਕਈ ਤਰ੍ਹਾਂ ਦੀਆਂ ਖ਼ਰਾਬੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵਾਰ-ਵਾਰ ਠੀਕ ਕਰਵਾਉਣ ਮਗਰੋਂ ਵੀ ਇਹ ਨਵੀਂ ਲਈ ਗੱਡੀ ਠੀਕ ਨਹੀਂ ਹੋਈ ਅਤੇ ਹੁਣ ਇਹ ਵੱਡਾ ਹਾਦਸਾ ਉਨ੍ਹਾਂ ਨਾਲ ਵਾਪਰ ਗਿਆ।
ਇਹ ਵੀ ਪੜ੍ਹੋ- ਸ਼ਰਾਬ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, 16 ਤੇ 17 ਅਕਤੂਬਰ ਨੂੰ ਬੰਦ ਰਹਿਣਗੇ ਠੇਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸਿਹਤ ਸੇਵਾਵਾਂ ਦੇ ਖੇਤਰ 'ਚ ਮੀਲ ਪੱਥਰ ਸਾਬਿਤ ਹੋ ਰਹੇ ਆਮ ਆਦਮੀ ਕਲੀਨਿਕ
NEXT STORY