ਅੰਮ੍ਰਿਤਸਰ(ਸੁਮਿਤ)— ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਅੱਗ ਕਾਰਨ 7 ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਹਾਲਾਂਕਿ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰ ਅੱਗ ਇੰਨੀ ਭਿਆਨਕ ਸੀ ਕਿ 7 ਦੁਕਾਨਾਂ ਇਸ ਦੌਰਾਨ ਸੜ੍ਹ ਕੇ ਸੁਆਹ ਹੋ ਗਈਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਲਪੇਟ 'ਚ ਆਈਆਂ ਦੁਕਾਨਾਂ 'ਚੋਂ ਕੁਝ ਦੁਕਾਨਾਂ ਕਈ ਦਿਨਾਂ ਤੋਂ ਬੰਦ ਸਨ ਤੇ ਉਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੋਰਾਹਾ ਨਗਰ ਕੌਂਸਲ ਦੀ ਉਪ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ
NEXT STORY