ਚੰਡੀਗੜ੍ਹ (ਸੁਸ਼ੀਲ) : ਮਲੋਆ ’ਚ ਘਰ ਦੇ ਬਾਹਰ ਖੜ੍ਹੀ ਐਕਟਿਵਾ ’ਚੋਂ ਗੁਆਂਢੀ ਨੇ ਪਰਸ ਚੋਰੀ ਕਰਕੇ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਐਕਟਿਵਾ ਸੜ ਗਈ। ਮਾਲਕ ਸੁਰੇਸ਼ ਕੁਮਾਰ ਨੇ ਐਕਟਿਵਾ ਨੂੰ ਅੱਗ ਲਗਾਉਣ ਵਾਲੇ ਗੁਆਂਢੀ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਮਲੋਆ ਥਾਣਾ ਪੁਲਸ ਸੁਰੇਸ਼ ਦੇ ਬਿਆਨਾਂ ’ਤੇ ਮੁਲਜ਼ਮ ਮਲੋਆ ਨਿਵਾਸੀ ਨਿਖਿਲ ’ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮਲੋਆ ਵਾਸੀ ਸੁਰੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸੈਕਟਰ 41 ਵਿਚ ਕੂੜਾ ਚੁੱਕਣ ਦਾ ਕੰਮ ਕਰਦਾ ਹੈ।
4 ਅਕਤੂਬਰ ਦੀ ਰਾਤ ਨੂੰ ਉਸਨੇ ਐਕਟਿਵਾ ਆਪਣੇ ਘਰ ਦੇ ਬਾਹਰ ਖੜ੍ਹਾ ਕੀਤੀ ਅਤੇ ਸੌਂ ਗਿਆ। ਰਾਤ ਕਰੀਬ 2 ਅਚਾਨਕ ਨੀਂਦ ਖੁੱਲ੍ਹ ਗਈ ਅਤੇ ਸੈਰ ਕਰਨ ਲਈ ਹੇਠਾਂ ਆ ਗਿਆ। ਜਿਵੇਂ ਹੀ ਉਸਨੇ ਸੜਕ ਵੱਲ ਦੇਖਿਆ ਤਾਂ ਪਾਇਆ ਕਿ ਗੁਆਂਢ ’ਚ ਰਹਿਣ ਵਾਲਾ ਨੌਜਵਾਨ ਨਿਖਿਲ ਉਰਫ਼ ਟੀਰਾ ਐਕਟਿਵਾ ਦੇ ਕੋਲ ਖੜ੍ਹਾ ਹੈ ਅਤੇ ਡਿੱਗੀ ਚੋਂ ਪਰਸ ਕੱਢਿਆ, ਜਿਸ ਵਿਚ 300 ਰੁਪਏ ਨਕਦ ਅਤੇ ਜਰੂਰੀ ਕਾਗਜ਼ਾਤ ਸਨ। ਪਰਸ ਕੱਢਣ ਤੋਂ ਬਾਅਦ ਨਿਖਿਲ ਨੇ ਐਕਟਿਵਾ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸ਼ਿਕਾਇਤਕਰਤਾ ਨੇ ਨਿਖਿਲ ਨੂੰ ਫੜ੍ਹ ਕੇ ਮਲੋਆ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਮਲੋਆ ਥਾਣਾ ਪੁਲਸ ਨੇ ਨਿਖਿਲ ’ਤੇ ਮਾਮਲਾ ਦਰਜ ਕਰ ਲਿਆ ਹੈ।
ਸ਼ਰਮਸਾਰ ਪੰਜਾਬ! ਬਿਮਾਰ ਮਾਪਿਆਂ ਲਈ ਫ਼ਿਕਰਮੰਦ ਕੁੜੀ ਨਾਲ ਹੋ ਗਈ ਜੱਗੋਂ-ਤੇਰ੍ਹਵੀਂ
NEXT STORY