ਟਾਂਡਾ ਉੜਮੁੜ (ਵਰਿੰਦਰ ਪੰਡਿਤ): ਅੱਜ ਸ਼ਾਮ ਸ਼ਹੀਦ ਭਗਤ ਸਿੰਘ ਪਾਰਕ ਅਹੀਆਪੁਰ ਨੇੜੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋ ਘਰਾਂ ਵਿਚ ਗੈਸ ਦੀ ਸਪਲਾਈ ਕਰਨ ਵਾਲੀ ਗੁਜਰਾਤ ਗੈਸ ਕੰਪਨੀ ਦੀ ਪਾਈਪ ਲਾਈਨ ਦੇ ਬਣਾਏ ਗਏ ਵਾਲਵ ਬਕਸੇ ਤੋਂ ਹੋਏ ਗੈਸ ਦੇ ਰਿਸਾਵ ਕਾਰਨ ਅਚਾਨਕ ਬਕਸੇ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਉੱਚੀਆਂ ਲਪਟਾਂ ਨਿਕਲਣ ਲੱਗੀਆਂ।
ਸੂਚਨਾ ਮਿਲਣ ਤੇ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਮੌਜੂਦਗੀ ਵਿਚ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅਖਿਲੇਸ਼ ਤਿਵਾਰੀ, ਅਮਿਤ ਕੁਮਾਰ ਅਤੇ ਰਣਜੀਤ ਸਿੰਘ ਨੇ ਅੱਧੇ ਘੰਟੇ ਦੀ ਵੱਧ ਸਮੇ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਲਾਂਕਿ ਅੱਗ ਬੁਝਣ ਤੋਂ ਬਾਅਦ ਵੀ ਕਾਫੀ ਸਮਾਂ ਗੈਸ ਦਾ ਰਿਸਾਅ ਹੁੰਦਾ ਰਿਹਾ। ਸੂਚਨਾ ਮਿਲਣ 'ਤੇ ਪਹੁੰਚੇ ਗੈਸ ਕੰਪਨੀ ਦੇ ਕਰਮਚਾਰੀਆਂ ਨੇ ਗੈਸ ਸਪਲਾਈ ਬੰਦ ਕਰਵਾ ਕੇ ਇਸ ਸਥਾਨ ਤੋਂ ਗੈਸ ਦਾ ਰਿਸਾਵ ਬੰਦ ਕਰਵਾਇਆ। ਇਸ ਦੌਰਾਨ ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਗੈਸ ਕੰਪਨੀ ਪ੍ਰਤੀ ਰੋਸ ਜਤਾਉਂਦੇ ਹੋਏ ਸੁਰੱਖਿਆ ਨੂੰ ਲੈਕੇ ਕਈ ਸਵਾਲ ਖੜੇ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਕਾਸ ਕੰਮਾਂ ਦਾ ਕੈਬਿਨਟ ਮੰਤਰੀ ਕਟਾਰੂਚੱਕ ਨੇ ਕੀਤਾ ਉਦਘਾਟਨ
NEXT STORY