ਪਟਿਆਲਾ (ਬਲਜਿੰਦਰ, ਇੰਦਰਜੀਤ) : ਪਟਿਆਲਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਨਗਰ ਨਿਗਮ ਦੀ ਨਾਲਾਇਕੀ ਕਾਰਨ ਫੋਕਲ ਪੁਆਇੰਟ ਸਥਿਤ ਪਲਾਸਟਿਕ ਦੀ ਤਰਪਾਲ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਹੁਣ ਤੱਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਲੱਗ ਚੁੱਕੀਆਂ ਹਨ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦਾ ਕਾਰਨ ਬੰਬ ਪਟਾਕੇ ਦੱਸੇ ਜਾ ਰਹੇ ਹਨ। ਮੌਕੇ 'ਤੇ ਮੌਜੂਦ ਅਸ਼ਵਨੀ ਕੁਮਾਰ ਜਰਨਲ ਸੈਕਟਰੀ ਫੋਕਲ ਪੁਆਇੰਟ ਨੇ ਦੱਸਿਆ ਕਿ ਅੱਜ ਫੋਕਲ ਪੁਆਇੰਟ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਦਾ ਜ਼ਿੰਮੇਵਾਰ ਅਸੀਂ ਨਗਰ ਨਿਗਮ ਨੂੰ ਠਹਿਰਾਵਾਂਗੇ।
ਉਨ੍ਹਾਂ ਕਿਹਾ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਫੋਕਲ ਪੁਆਇੰਟ ਵਿਖੇ ਮੌਜੂਦ ਹੋਣੀ ਚਾਹੀਦੀ ਸੀ, ਉਹ ਫੋਕਲ ਪੁਆਇੰਟ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਮਾਰਕਿਟ ਵਿਚ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਬਹੁਤ ਹੀ ਹਾਈ-ਫਾਈ ਏਰੀਆ ਹੈ, ਜਿੱਥੇ ਕਦੇ ਵੀ ਅੱਗ ਲਗ ਸਕਦੀ ਸੀ, ਜਿਸ ਕਰਕੇ ਅਸੀਂ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਲਗਵਾਈ ਸੀ ਪਰ ਨਗਰ ਨਿਗਮ ਨੇ ਆਪਣੀ ਨਾਲਾਇਕੀ ਦਿਖਾ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸਰਹਿੰਦ ਰੋਡ ਜ਼ਿਲ੍ਹਾ ਪਰਿਸ਼ਦ ਦਫ਼ਤਰ ਦੇ ਬਾਹਰ ਲਗਾ ਦਿੱਤਾ।
ਕੌਣ ਹੋਵੇਗਾ 'ਆਪ' ਦਾ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ? ਸੁਣੋ ਭਗਵੰਤ ਮਾਨ ਦਾ ਦੋ-ਟੁੱਕ ਜਵਾਬ (ਵੀਡੀਓ)
NEXT STORY