ਐਂਟਰਟੇਨਮੈਂਟ ਡੈਸਕ : ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇੱਥੇ ਦੇਖਣ ਲਈ ਬਹੁਤ ਕੁਝ ਹੈ। ਕੁਝ ਵੀਡੀਓ ਸਾਨੂੰ ਕੁਝ ਸਿਖਾਉਂਦੇ ਹਨ ਪਰ ਕੁਝ ਅਜਿਹੇ ਹੁੰਦੇ ਹਨ, ਜੋ ਸਾਨੂੰ ਬੁਰੀ ਤਰ੍ਹਾਂ ਡਰਾਉਂਦੇ ਹਨ। ਇਸ ਸਮੇਂ ਇੱਕ ਅਜਿਹਾ ਵੀਡੀਓ ਇੰਟਰਨੈੱਟ 'ਤੇ ਹਲਚਲ ਮਚਾ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਬੰਦ ਪਏ ਇੱਕ ਹੈਂਡ ਪੰਪ (ਨਲਕੇ) ਤੋਂ ਪਾਣੀ ਦੇ ਨਾਲ-ਨਾਲ ਅੱਗ ਵੀ ਨਿਕਲ ਰਹੀ ਹੈ। ਇਸ ਅਜੀਬ ਵੀਡੀਓ ਨੂੰ ਦੇਖ ਕੇ ਕੋਈ ਵੀ ਆਪਣਾ ਸਿਰ ਫੜ ਲਵੇਗਾ।
ਇਹ ਖ਼ਬਰ ਵੀ ਪੜ੍ਹੋ - ਮੁਲਜ਼ਮ ਦਾ ਕਬੂਲਨਾਮਾ, ਦੱਸਿਆ ਕਿਉਂ ਸੈਫ ਅਲੀ ਖ਼ਾਨ ਨੂੰ ਮਾਰਿਆ ਸੀ ਚਾਕੂ
ਦੱਸ ਦਈਏ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਇੱਕ ਸਬਮਰਸੀਬਲ ਪਾਈਪ ਦਾ ਹੈ, ਜਿਸ ਦੇ ਦੋਵੇਂ ਪਾਸਿਆਂ ਤੋਂ ਪਾਣੀ ਵਗ ਰਿਹਾ ਹੈ। ਇਸ ਪਾਈਪ 'ਚੋਂ ਪਾਣੀ ਦੇ ਨਾਲ-ਨਾਲ ਅੱਗ ਵੀ ਨਿਕਲ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹੈਂਡ ਪੰਪ ਤੋਂ ਪਾਣੀ ਨਿਕਲ ਰਿਹਾ ਹੈ, ਜੋ ਕੰਮ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਕੁਝ ਔਰਤਾਂ ਕੱਪੜੇ ਧੋਦੀਆਂ ਵੀ ਦਿਖਾਈ ਦਿੰਦੀਆਂ ਹਨ ਅਤੇ ਦੋ ਮੁੰਡੇ ਦਿਖਾਈ ਦੇ ਰਹੇ ਹਨ, ਜੋ ਪਾਈਪ ਤੋਂ ਆ ਰਹੇ ਪਾਣੀ ਨਾਲ ਕਾਗਜ਼ ਸਾੜ ਰਹੇ ਹਨ। ਅਗਲੇ ਹੀ ਪਲ, ਇੱਕ ਨੌਜਵਾਨ ਇਸ ਪਾਣੀ ਨਾਲ ਆਪਣਾ ਮੂੰਹ ਧੋਂਦਾ ਦਿਖਾਈ ਦਿੰਦਾ ਹੈ ਪਰ ਉਸ ਨੂੰ ਕੁਝ ਨਹੀਂ ਹੁੰਦਾ। ਪਾਣੀ ਨਾਲ ਅੱਗ ਲਗਾਉਣ ਦੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਹੈਰਾਨ ਹੋਵੇਗਾ ਅਤੇ ਸੋਚੇਗਾ ਕਿ ਇਹ ਕਿਵੇਂ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਕੁੰਭ ਦੀ ਮੋਨਾਲਿਸਾ ਦੇ ਭਰਾ ਨਾਲ ਕੁੱਟਮਾਰ, ਪਿਓ ਨੇ ਲਾਏ ਗੰਭੀਰ ਦੋਸ਼
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ shamir_roy_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ 3 ਲੱਖ ਤੋਂ ਵੱਧ ਲੋਕਾਂ ਨੇ ਇਸਨੂੰ ਪਸੰਦ ਵੀ ਕੀਤਾ ਹੈ। ਵੀਡੀਓ ਦੇ ਕੁਮੈਂਟ ਬਾਕਸ 'ਚ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਉਪਭੋਗਤਾਵਾਂ ਦੇ ਮੂੰਹ ਖੁੱਲ੍ਹੇ ਰਹਿ ਗਏ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕ ਇਸ ਦਾ ਕਾਰਨ ਵੀ ਦੱਸ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- 'ਕਾਗਜ਼ 'ਤੇ ਸੋਡੀਅਮ ਪਾਊਡਰ ਹੈ।' ਜਦੋਂ ਕਿ ਇੱਕ ਹੋਰ ਨੇ ਕਿਹਾ- 'ਜੇਕਰ ਪੋਟਾਸ਼ੀਅਮ ਨੂੰ ਕਾਗਜ਼ ਦੇ ਨਾਲ-ਨਾਲ ਪਾਣੀ ਦੇ ਸੰਪਰਕ 'ਚ ਲਿਆਂਦਾ ਜਾਵੇ ਤਾਂ ਇਹ ਅੱਗ ਫੜ ਲਵੇਗਾ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
NEXT STORY