ਸੁਲਤਾਨਪੁਰ ਲੋਧੀ (ਧੀਰ, ਅਸ਼ਵਨੀ)-ਹੜ੍ਹ ਪ੍ਰਭਾਵਿਤ ਪਿੰਡ ਸ਼ੇਖਮਾਗਾ 'ਚ ਰਾਸ਼ਨ ਸਮੱਗਰੀ ਦੀ ਟਰਾਲੀ ਨੂੰ ਵੰਡਨ ਦੇ ਮਾਮਲੇ 'ਚ ਹੋਈ ਦੋ ਧੜਿਆਂ ਦੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰਨ ਲਿਆ ਜਦੋਂ ਦੂਜੇ ਧੜੇ ਨੇ ਫਾਈਰਿੰਗ ਕਰਕੇ 6 ਵਿਅਕਤੀਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।
ਜ਼ਖਮੀਆਂ ਨੂੰ ਤੁਰੰਤ ਐਬੂਲੈਂਸ ਤੇ ਟਰੈਕਟਰ ਟਰਾਲੀਆਂ ਰਾਹੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ.ਐੱਸ.ਪੀ. ਸਰਵਨ ਸਿੰਘ ਬੱਲ ਅਤੇ ਐੱਸ.ਐੱਚ.ਓ. ਗਿਆਨ ਸਿੰਘ ਮੌਕੇ 'ਤੇ ਪਹੁੰਚੇ।
ਜਾਣਕਾਰੀ ਅਨੁਸਾਨ ਪਿੰਡ ਸ਼ੇਖਮਾਗਾ 'ਚ ਲੋਕਾਂ ਲਈ ਰਾਸ਼ਨ ਸਮੱਗਰੀ ਦੀ ਟਰਾਲੀ ਜਿਵੇਂ ਹੀ ਪਿੰਡ ਪੁੱਜੀ ਤਾਂ ਦੂਜੇ ਧੜੇ ਨੇ ਟਰਾਲੀ ਨੂੰ ਆਪਣੇ ਘਰ ਲੈ ਕੇ ਜਾਣਾ ਚਾਹਿਆ। ਜਿਸ ਕਾਰਨ ਗੁੱਸੇ 'ਚ ਉਨ੍ਹਾਂ ਨੇ ਫਾਈਰਿੰਗ ਕੀਤੀ, ਜਿਸ 'ਚ 5 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਡਿਊਟੀ 'ਚ ਕੁਤਾਹੀ ਵਰਤਣ ਦੇ ਚੱਲਦੇ ਥਾਣਾ ਤਲਵੰਡੀ ਸਾਬੋ ਮੁਖੀ ਲਾਈਨ ਹਾਜ਼ਰ
NEXT STORY