ਅਬੋਹਰ (ਸੁਨੀਲ) : ਇੱਥੇ ਥਾਣਾ ਨੰਬਰ-2 ਦੀ ਇੰਚਾਰਜ ਪ੍ਰੋਮਿਲਾ ਰਾਣੀ ਦੀ ਅਗਵਾਈ ਹੇਠ ਪੁਲਸ ਨੇ ਮੁਹੱਲਾ ਰਾਜੀਵ ਨਗਰ ’ਚ 6 ਜੁਲਾਈ ਰਾਤ ਨੂੰ ਹੋਈ ਫਾਇਰਿੰਗ ਦੇ ਮਾਮਲੇ ’ਚ ਪੰਜਵੇਂ ਮੁਲਜ਼ਮ ਹੁਕਮ ਸਿੰਘ ਉਰਫ਼ ਹੁਕਮਾ ਪੁੱਤਰ ਦਿਲਬਾਗ ਸਿੰਘ ਵਾਸੀ ਗਲੀ ਨੰਬਰ-4 ਚੰਡੀਗੜ੍ਹ ਮੁਹੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਨੂੰ ਜੱਜ ਨਵਨੀਤ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜੇਲ੍ਹ ਭੇਜ ਦਿੱਤਾ।
ਦੱਸਣਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਵਿਸ਼ਾਲ ਪੁੱਤਰ ਪਵਨ ਕੁਮਾਰ ਵਾਸੀ ਰਾਜੀਵ ਨਗਰ ਨੇ ਦੱਸਿਆ ਕਿ 6 ਜੁਲਾਈ 24 ਨੂੰ ਰਾਤ ਕਰੀਬ 10.30 ਵਜੇ ਮੋਹਿਤ ਉਰਫ਼ ਕਾਕੂ ਦਾਨਾ ਪੁੱਤਰ ਬਾਬੂਲਾਲ ਵਾਸੀ ਰਾਜੀਵ ਨਗਰ, ਅਮਨ ਨਾਈ ਪੁੱਤਰ ਰਾਜ ਕੁਮਾਰ ਉਰਫ਼ ਰਾਜੂ ਰਾਜੀਵ ਨਗਰ, ਵਿਸ਼ਾਲ ਪੁੱਤਰ ਬ੍ਰਿਜ ਮੋਹਨ ਵਾਸੀ ਅਜ਼ੀਮਗੜ੍ਹ, ਰਿੱਕੀ ਪੁੱਤਰ ਰਾਜਕੁਮਾਰ ਵਾਸੀ ਆਰਿਆ ਨਗਰੀ, ਰੋਹਿਤ ਉਰਫ਼ ਮਾਲੀ ਪੁੱਤਰ ਅਸ਼ੋਕ ਕੁਮਾਰ ਵਾਸੀ ਵੱਡੀ ਪੌੜੀ ਨਵੀਂ ਆਬਾਦੀ, ਜਗਰਾਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੰਧਵਾਲਾ ਰੋਡ ਨੇੜੇ ਮੈਟਰੋ ਕਾਲੋਨੀ, ਹੁਕਮ ਸਿੰਘ ਉਰਫ਼ ਹੁਕਮਾ ਪੁੱਤਰ ਦਿਲਬਾਗ ਸਿੰਘ ਵਾਸੀ ਚੰਡੀਗੜ੍ਹ ਮੁਹੱਲਾ, ਇਕਾ ਉਰਫ਼ ਵਿਪਨ ਪੁੱਤਰ, ਮੁੰਡੀ ਦੋਵੇਂ ਪੁੱਤਰ ਫੂਲ ਸਿੰਘ ਵਾਸੀ ਦੁਰਗਾ ਨਗਰੀ ਅਤੇ 5-7 ਅਣਪਛਾਤੇ ਨੌਜਵਾਨਾਂ ਨੇ ਮਿਲ ਕੇ ਉਸ ਦੀ ਅਤੇ ਪੰਕਜ ਕੁਮਾਰ ਨੂੰ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਗੋਲੀਆਂ ਚਲਾਈਆਂ।
ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਮਿਲੀ ਲਾਸ਼, ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY