ਮੋਹਾਲੀ (ਸੰਦੀਪ) : ਕਲੱਬ 'ਚ ਪਾਰਟੀ ਮਨਾ ਕੇ ਵਾਪਸ ਆ ਰਹੇ ਇੱਕ ਨੌਜਵਾਨ ਨੇ ਆਈਸਰ ਚੌਕ ਨੇੜੇ ਨਸ਼ੇ ਦੀ ਹਾਲਤ 'ਚ ਆਪਣੀ ਕਾਰ 'ਚੋਂ ਆਪਣੇ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਈਰਿੰਗ ਕਰ ਦਿੱਤੀ। ਇਹ ਦੇਖ ਕੇ ਨਾਕੇ ’ਤੇ ਮੌਜੂਦ ਪੁਲਸ ਨੇ ਨੌਜਵਾਨ ਦੀ ਕਾਰ ਦਾ ਪਿੱਛਾ ਕੀਤਾ ਅਤੇ ਹਵਾਈ ਅੱਡੇ ਦੇ ਨੇੜੇ ਉਸ ਨੂੰ ਰੋਕ ਲਿਆ। ਜਦੋਂ ਪੁਲਸ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਲਾਇਸੈਂਸੀ ਪਿਸਤੌਲ ਤੋਂ ਹਵਾ 'ਚ 4 ਗੋਲੀਆਂ ਚਲਾਈਆਂ, ਜਦੋਂ ਕਿ ਉਸ ਸਮੇਂ ਉਸਦੇ ਦੋ ਹੋਰ ਦੋਸਤ ਵੀ ਕਾਰ 'ਚ ਸਨ। ਮੁਲਜ਼ਮ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਜੋ ਕਿ ਮੋਹਾਲੀ ਦਾ ਇੱਕ ਵਪਾਰੀ ਹੈ।
ਪੁਲਸ ਨੇ ਲਾਇਸੈਂਸੀ ਪਿਸਤੌਲ ਅਤੇ ਕਾਰ ਜ਼ਬਤ ਕਰ ਲਈ ਹੈ ਅਤੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ਦੌਰਾਨ ਕਾਰ ਵਿਚ ਬੈਠੇ ਦੂਜੇ ਨੌਜਵਾਨਾਂ ਦੀ ਇਸ ਫਾਇਰਿੰਗ ਵਿਚ ਕੋਈ ਭੂਮਿਕਾ ਨਾ ਪਾਏ ਜਾਣ ਕਾਰਨ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮੁਲਜ਼ਮ ਅਤੇ ਉਸਦੇ ਸਾਥੀ ਕਲੱਬ ਵਿਚ ਇੱਕ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੋਹਿਤ ਚੰਡੀਗੜ੍ਹ ਦੇ ਇੱਕ ਕਲੱਬ ਵਿਚ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਕਾਰ 'ਚ ਵਾਪਸ ਆ ਰਿਹਾ ਸੀ। ਜਦੋਂ ਉਹ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਸੀ, ਤਾਂ ਸ਼ਰਾਬੀ ਹਾਲਤ ਵਿਚ ਉਸਨੇ ਆਈਸਰ ਚੌਕ ਦੇ ਨੇੜੇ ਇੱਕ ਤੋਂ ਬਾਅਦ ਇੱਕ 4 ਗੋਲੀਆਂ ਚਲਾਈਆਂ। ਪੁਲਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਕੁੱਝ ਦੂਰੀ ’ਤੇ ਰੋਕ ਲਿਆ। ਜਦੋਂ ਪੁਲਸ ਨੇ ਕਾਰ ਵਿਚ ਸਵਾਰ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗੋਲੀਆਂ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਮੋਹਿਤ ਨੇ ਚਲਾਈਆਂ ਹਨ।
ਤਾਰੀ ਕਤਲ ਕਾਂਡ ਵਿਚ ਲੋੜੀਂਦਾ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ
NEXT STORY