ਖੰਨਾ (ਵਿਪਨ) : ਖੰਨਾ 'ਚ ਸ਼ੁੱਕਰਵਾਰ ਰਾਤ ਇਕ ਵਿਅਕਤੀ ਵੱਲੋਂ ਮੋਟਰਸਾਈਕਲ ਸਵਾਰ 2 ਵਿਅਕਤੀਆਂ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਪਿੰਡ ਅਲੋੜ ਵਿਖੇ ਰੇਲਵੇ ਲਾਈਨਾਂ ਨੇੜੇ ਵਾਪਰੀ। ਇਸ ਘਟਨਾ ਦੌਰਾਨ ਜ਼ਖਮੀ ਹੋਏ ਦੋਵੇਂ ਵਿਅਕਤੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੀ ਨਵੀਂ ਪਾਰਟੀ ਬਾਰੇ ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ ਆਇਆ ਸਾਹਮਣੇ
ਜ਼ਖਮੀ ਹੋਏ ਮੇਜਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਾਣਕਾਰ ਰੋਹਿਤ ਕੁਮਾਰ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਪਿੰਡ ਅਲੋੜ ਰੇਲਵੇ ਲਾਈਨਾਂ ਕੋਲ ਇਕ ਵਿਅਕਤੀ ਜਨਾਨੀ ਦੇ ਪਹਿਰਾਵੇ 'ਚ ਖੜ੍ਹਾ ਸੀ। ਉਸ ਨੇ ਇਕ ਦਮ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਇਸ ਮਾਮਲੇ ਸਬੰਧੀ ਜੀ. ਆਰ. ਪੀ. ਸਰਹਿੰਦ ਦੇ ਐੱਸ. ਐੱਚ. ਓ. ਸੁਧੀਰ ਮਲਿਕ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 2 ਧਿਰਾਂ ਵਿਚਾਲੇ ਤਾਬੜਤੋੜ ਚੱਲੀਆਂ ਗੋਲੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਹਾਲੀ ਅਦਾਲਤ ਨੇ ਸੁਖਪਾਲ ਖਹਿਰਾ ਦਾ ਨਹੀਂ ਦਿੱਤਾ ਰਿਮਾਂਡ, ਹਾਈਕੋਰਟ ਪੁੱਜੀ ED
NEXT STORY