ਲੁਧਿਆਣਾ (ਗੌਤਮ): ਰੰਜਿਸ਼ ਦੇ ਚਲਦਿਆਂ ਘਰ ਦੇ ਬਾਹਰ ਹਵਾਈ ਫ਼ਾਇਰਿੰਗ ਕਰਨ ਤੇ ਭੰਨਤੋੜ ਕਰਨ ਦੇ ਦੋਸ਼ ਹੇਠ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕੋਟ ਮੰਗਲ ਸਿੰਘ ਦੀ ਰਹਿਣ ਵਾਲੀ ਸੋਨੀਆ ਰਾਣੀ ਦੇ ਬਿਆਨਾਂ 'ਤੇ ਤਿੰਨ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸੋਨੀਆ ਨੇ ਦੱਸਿਆ ਕਿ ਉਹ ਆਪਣੀ ਮਾਸੀ ਨੀਲਮ ਖੋਸਲਾ ਦੇ ਘਰ ਮੌਜੂਦ ਸੀ। ਪਰਿਵਾਰ ਦੇ ਹੋਰ ਮੈਂਬਰ ਵੀ ਘਰ ਵਿਚ ਮੌਜੂਦ ਸਨ। ਅਚਾਨਕ ਹੀ ਉਨ੍ਹਾਂ ਦੇ ਘਰ ਦੇ ਗੇਟ 'ਤੇ ਖੜਕਾ ਹੋਇਆ, ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਜਦੋਂ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ 3 ਅਣਪਛਾਤੇ ਲੋਕ ਗੇਟ 'ਤੇ ਸਨ। ਇਨ੍ਹਾਂ ਵਿਚੋਂ 1 ਨੇ ਲੋਹੇ ਦੀ ਦਾਤਰ ਨਾਲ ਉਨ੍ਹਾਂ ਦੇ ਗੇਟ 'ਤੇ ਕਈ ਵਾਰ ਕੀਤੇ ਤੇ ਦੂਜੇ ਨੇ ਗੇਟ 'ਤੇ ਖੜ੍ਹੇ ਹੋ ਕੇ ਹਵਾਈ ਫ਼ਾਇਰ ਕੀਤੇ। ਬਾਅਦ ਵਿਚ ਧਮਕੀਆਂ ਦਿੰਦਿਆਂ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਮਾਮਲੇ ਵਿਚ ਬਣਦੀ ਕਾਰਵਾਈ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ: ਸਬਜ਼ੀ ਦੇ ਭਾਅ ਪਿੱਛੇ ਹੋਈ ਬਹਿਸ, ਦੁਕਾਨਦਾਰ ਨੇ ਕੁੱਟ ਛੱਡੇ ਗਾਹਕ
NEXT STORY