ਲੁਧਿਆਣਾ (ਰਾਜ): ਮਹਾਨਗਰ 'ਚ ਫ਼ਾਇਰਿੰਗ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ। ਤਾਜਪੁਰ ਰੋਡ ਤੇ ਪ੍ਰਤਾਪ ਨਗਰ ਵਿਚ ਹੋਈ ਫ਼ਾਇਰਿੰਗ ਮਗਰੋਂ ਹੁਣ ਮੋਤੀ ਨਗਰ ਇਲਾਕੇ ਵਿਚ ਗੋਲ਼ੀਆਂ ਚੱਲੀਆਂ ਹਨ। ਇਸ ਵਿਚ ਕੁਝ ਨੌਜਵਾਨਾਂ ਨੇ ਰੰਜਿਸ਼ 'ਚ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਨੌਜਵਾਨ ਅਮਿਤ ਕੁਮਾਰ ਹੈ, ਉਸ ਦੀ ਛਾਤੀ 'ਚ ਗੋਲ਼ੀ ਲੱਗੀ ਹੈ। ਇਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਲਜ਼ਮ ਰਾਜੂ, ਰਿਹਾਨ, ਟੱਲੂ, ਲੱਕੀ ਤੇ ਉਨ੍ਹਾਂ ਦੇ 6 ਅਣਪਛਾਤੇ ਸਾਥੀਆਂ 'ਤੇ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਜ਼ਖ਼ਮੀ ਅਮਿਤ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਬਿੱਟੂ ਤੇ ਪ੍ਰਦੀਪ ਦੇ ਕੋਲ ਖੜ੍ਹਾ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਉੱਥੇ ਆਏ ਤੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਿਚੋਂ ਇਕ ਗੋਲ਼ੀ ਉਸ ਦੀ ਛਾਤੀ 'ਤੇ ਲੱਗੀ ਹੈ। ਇਸ ਮਗਰੋਂ ਮੁਲਜ਼ਮ ਹਵਾਈ ਫ਼ਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੇ ਏ.ਐੱਸ.ਆਈ. ਸੁਲੱਖਣ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮੁਲਜ਼ਮਾਂ 'ਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, 2 ਮਹੀਨਿਆਂ ਤੱਕ ਰਹਿਣਗੀਆਂ ਲਾਗੂ
NEXT STORY