ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ 'ਤੇ ਬੀ.ਐੱਸ.ਐੱਫ. ਨੇ 3 ਕਿਲੋ ਹੈਰੋਇਨ, ਇਕ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨੀ ਤਸਕਰਾਂ ਵਲੋਂ ਜਲਕੁੰਭੀ 'ਚ ਲੁਕਾ ਕੇ ਸਤਲੁਜ ਦਰਿਆ ਦੇ ਰਸਤੇ ਇਹ ਹੈਰੋਇਨ ਅਤੇ ਹਥਿਆਰ ਭੇਜੇ ਗਏ ਸਨ, ਜਿਸ ਨੂੰ ਪੀ.ਓ.ਪੀ. ਸ਼ਾਮੇਕੇ ਦੇ ਏਰੀਏ 'ਚ ਬੀ.ਐੱਸ.ਐੱਫ ਦੀ 136 ਬਟਾਲੀਅਨ ਨੇ ਫੜ੍ਹ ਲਿਆ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਈਆਂ ਭਾਜੜਾਂ, ਬੱਚਿਆਂ ਦੇ ਵੀ ਆਏ ਸੀ ਸੰਪਰਕ 'ਚ
ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 15 ਕਰੋੜ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਸਤਲੁਜ ਦਰਿਆ 'ਚ ਜਲਕੁੰਭੀ 'ਚ ਲੁਕਾ ਕੇ ਭੇਜੀ ਜਾ ਰਹੀ ਇਕ ਸ਼ੱਕੀ ਚੀਜ਼ ਨੂੰ ਜਦੋਂ ਫੜਿਆ ਤਾਂ ਦੇਖਿਆ ਤਾਂ ਉਸ 'ਚ 3 ਕਿਲੋ ਹੈਰੋਇਨ, 3 ਬੋਰ ਦਾ ਪਿਸਟਲ ਅਤੇ ਇਕ ਮੈਗਜ਼ੀਨ ਸੀ। ਬੀ.ਐੱਸ.ਐੱਫ. ਵਲੋਂ ਇਹ ਸਾਮਾਨ ਕਬਜ਼ੇ 'ਚ ਲੈ ਕੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਨ੍ਹਾਂ ਪਾਕਿਸਤਾਨੀ ਤਸਕਰਾਂ ਵਲੋਂ ਇਹ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜੇ ਗਏ ਹਨ ਅਤੇ ਭਾਰਤ 'ਚ ਕਿਹੜੇ ਤਸਕਰਾਂ ਨੇ ਇਹ ਸਾਮਾਨ ਲੈਣਾ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
ਨਵ-ਨਿਯੁਕਤ SDM ਡਾ: ਸਿਖਾ ਭਗਤ ਨੇ ਕੋਰੋਨਾ ਅਤੇ ਹੋਰ ਕੰਮਾਂ ਲਈ ਮੰਗਿਆ ਸਹਿਯੋਗ
NEXT STORY