ਖੰਨਾ (ਵਿਪਨ) : ਕਾਗਜ਼ 'ਤੇ ਤਿੰਨ ਵਾਰ ਤਲਾਕ ਲਿਖ ਕੇ ਪਤਨੀ ਨੂੰ ਛੱਡਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ 'ਚ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ ਰਾਈਟਸ ਓਨ ਮੈਰਿਜ ਐਕਟ-2019 ਤਹਿਤ ਇਹ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੱਬੇ 'ਚ ਰਹਿੰਦੇ ਇਕ ਮੁਸਲਿਮ ਪਰਿਵਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁਸਲਿਮ ਪਰਿਵਾਰ ਨਾਲ ਸਬੰਧਿਤ ਯੂਸਫ਼ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਅਧਿਆਪਕਾਂ ਨੇ ਕੀਤਾ ਅਹਿਮ ਐਲਾਨ, ਇਸ ਤਾਰੀਖ਼ ਤੋਂ ਚੰਡੀਗੜ੍ਹ 'ਚ ਲਾਉਣਗੇ ਪੱਕਾ ਧਰਨਾ
ਉਹ ਪਿੰਡ ਕੁੱਬੇ ਦੇ ਖੇਤਾਂ 'ਚ ਪਰਿਵਾਰ ਸਮੇਤ ਬੱਕਰੀਆਂ ਅਤੇ ਮੱਝਾਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਯੂਸਫ਼ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨੇ 3 ਸਾਲ ਪਹਿਲਾਂ ਉਸ ਦੀ ਧੀ ਸ਼ਰੀਫ਼ਾ ਦਾ ਰਿਸ਼ਤਾ ਕਰਵਾਇਆ ਸੀ, ਜਿਸ ਤੋਂ ਬਾਅਦ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਸਹੁਰਿਆਂ ਨੇ ਦਾਜ ਖ਼ਾਤਰ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਪੇਕੇ ਘਰ ਸੀ ਤਾਂ ਉਸ ਦੇ ਪਤੀ ਨੇ ਕਾਗਜ਼ 'ਤੇ ਤਿੰਨ ਵਾਰ ਤਲਾਕ ਲਿਖ ਕੇ ਉਸ ਨੂੰ ਭੇਜ ਦਿੱਤਾ ਅਤੇ ਕਿਤੇ ਹੋਰ ਰਿਸ਼ਤਾ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸਟਿੱਕਰ ਲੱਗੀ Scorpio ਨੇ ਦਰੜੇ ਪਤੀ-ਪਤਨੀ, ਖ਼ੌਫ਼ਨਾਕ ਮੰਜ਼ਰ ਦੇਖ਼ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)
ਯੂਸਫ਼ ਮੁਤਾਬਕ ਤਿੰਨ ਤਲਾਕ ਅਧੀਨ ਹੋਣ ਵਾਲਾ ਤਲਾਕ ਕਾਨੂੰਨੀ ਅਪਰਾਧ ਹੈ, ਜਿਸ ਦੀ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਕਰੀਬ 9 ਮਹੀਨੇ ਬਾਅਦ ਪੁਲਸ ਨੇ ਇਹ ਕੇਸ ਸਮਰਾਲਾ ਥਾਣੇ 'ਚ ਦਰਜ ਕੀਤਾ ਹੈ। ਐੱਸ. ਐੱਚ. ਓ. ਸਮਰਾਲਾ ਸੁਰਜੀਤ ਸਿੰਘ ਨੇ ਇਸ ਕੇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਭਾ ਪੁਲਸ ਵੱਲੋਂ ਰਾਹਗੀਰ ਜਨਾਨੀ ਪਾਸੋਂ 400 ਨਸ਼ੀਲੀਆਂ ਗੋਲੀਆਂ ਬਰਾਮਦ
NEXT STORY