ਲੁਧਿਆਣਾ (ਬਿਪਨ, ਮਹੇਸ਼) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੁਧਿਆਣਾ 'ਚ ਲੋਕਾਂ ਵਲੋਂ ਵੋਟਾਂ ਪਾਉਣ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ ਗਿਆ। ਜਿੱਥੇ ਪੋਲਿੰਗ ਬੂਥਾਂ 'ਤੇ ਬੀਮਾਰੀਆਂ ਨਾਲ ਪੀੜਤ, ਬਜ਼ੁਰਗ ਲੋਕ ਅਤੇ ਅੰਗਹੀਣ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ, ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਵਾਲਿਆਂ 'ਚ ਵੀ ਕਾਫੀ ਖੁਸ਼ੀ ਪਾਈ ਗਈ।

ਜਿਨ੍ਹਾਂ ਨੌਜਵਾਨਾਂ ਨੇ ਪਹਿਲੀ ਵਾਰ ਵੋਟ ਪਾਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੀ ਕਾਫੀ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨਾਂ ਵਲੋਂ ਸਰਕਾਰਾਂ ਨੂੰ ਵੀ ਕੋਸਿਆ ਗਿਆ ਅਤੇ ਕਿਹਾ ਗਿਆ ਕਿ ਸਰਕਾਰਾਂ ਸਿਰਫ ਆਪਣਾ ਮਤਲਬ ਕੱਢਦੀਆਂ ਹਨ ਅਤੇ ਹਰ ਪਾਸੇ ਗੰਦਗੀ, ਬੇਰੋਜ਼ਗਾਰੀ ਕਾਰਨ ਬੁਰਾ ਹਾਲ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ।

ਦੱਸ ਦੇਈਏ ਕਿ ਪੋਲਿੰਗ ਬੂਥਾਂ 'ਤੇ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
ਵੋਟ ਬਣਨ ਦੇ ਬਾਵਜੂਦ 4800 ਦੇ ਕਰੀਬ ਆਰਮੀ ਮੁਲਾਜ਼ਮਾਂ ਨੇ ਨਹੀਂ ਪਾਈ ਵੋਟ
NEXT STORY