ਕਪੂਰਥਲਾ (ਮਹਾਜਨ) : ਜ਼ਿਲਾ ਕਪੂਰਥਲਾ ਦੇ ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲੇ ਵਿਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬੁੱਧਵਾਰ ਤੜਕੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਪਿੰਡ ਸ਼ਿਵ ਦਿਆਲ ਦੇ ਮੰਡ ਖੇਤਰ ਵਿਚ ਦਰਿਆਈ ਰਸਤੇ ਰਾਹੀਂ ਕਿਸ਼ਤੀ ਦੀ ਵਰਤੋਂ ਕਰਕੇ ਵਿਆਪਕ ਪੜਤਾਲ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਟੀਮ ਨੇ ਦਰਿਆ ਪਾਰੋਂ ਤਕਰੀਬਨ 5000 ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਸੀਂ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੱਕ ਰਹੇ ਹਾਂ, 'ਬੱਚਿਓ ਸਾਨੂੰ ਮਾਫ ਕਰ ਦਿਓ...'
ਇਸ ਕਾਰਵਾਈ ਵਿਚ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ (ਸੁਲਤਾਨਪੁਰ ਸਰਕਲ) ਅਤੇ ਆਬਕਾਰੀ ਪੁਲਸ ਸਟਾਫ਼ ਸ਼ਾਮਲ ਸੀ। ਚਾਹਲ ਨੇ ਸਪੱਸ਼ਟ ਕੀਤਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਵਿਭਾਗ ਵੱਲੋਂ ਅਜਿਹੀਆਂ ਕਾਰਵਾਈਆਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਦਾ ਸੁਪਨਾ ਪਿਆ ਮਹਿੰਗਾ: ਸਾਬਕਾ ਥਾਣੇਦਾਰ ਨੇ ਟ੍ਰੈਵਲ ਏਜੰਟ ਨਾਲ ਮਿਲ ਕੇ ਮਾਰੀ 47.87 ਲੱਖ ਦੀ ਠੱਗੀ
NEXT STORY