ਅਬੋਹਰ(ਸੁਨੀਲ)–ਪਿੰਡ ਭਾਗਸਰ ਦੇ ਵਾਟਰ ਵਰਕਸ ’ਚ ਬੀਤੇ ਦਿਨੀਂ ਮੱਛੀਆਂ ਮਰਨ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਇਸ ਦੀ ਸੂਚਨਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਵਿਭਾਗ ਦੀ ਸਹਾਇਕ ਕਾਰਜਕਾਰੀ ਅਧਿਕਾਰੀ ਆਸ਼ਿਮਾ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਪਾਣੀ ਦੇ ਸੈਂਪਲ ਜਾਂਚ ਲਈ ਲਏ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨਿਲੰਬਿਤ ਚੱਲ ਰਹੀ ਹੈ। ਪਿੰਡ ਦੇ ਵਾਟਰ ਵਰਕਸ ਦੀ ਦੇਖਭਾਲ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਵਾਟਰ ਵਰਕਸ ਦੀ ਦੇਖਭਾਲ ਵੀ ਇਹੀ ਕਮੇਟੀ ਕਰ ਰਹੀ ਹੈ। ਇਹੀ ਹੀ ਨਹੀਂ, ਕਮੇਟੀ ਵੱਲੋਂ ਵਾਟਰ ਵਰਕਸ ’ਚ ਕਰਮਚਾਰੀ ਵੀ ਰੱਖੇ ਗਏ ਹਨ। ਸ਼ਨੀਵਾਰ ਨੂੰ ਕਰਮਚਾਰੀਆਂ ਨੇ ਦੱਸਿਆ ਕਿ ਵਾਟਰ ਵਰਕਸ ਦੇ ਟੈਂਕ ’ਚ ਮੱਛੀਆਂ ਮਰ ਰਹੀਆਂ ਹਨ ਤੇ ਮਰੀਅਾਂ ਹੋਈਅਾਂ ਮੱਛੀਆਂ ਪਾਣੀ ’ਤੇ ਆ ਗਈਆਂ, ਜਿਸ ਦੀ ਸੂਚਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਹਫਡ਼ਾ-ਦਫਡ਼ਾ ਮਚ ਗਿਆ। ਲੋਕਾਂ ਨੇ ਆਪਣੇ ਘਰਾਂ ’ਚ ਭਰੇ ਹੋਏ ਪਾਣੀ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਸੂਚਨਾ ਤੁਰੰਤ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਖੁਈਆਂ ਸਰਵਰ ਤੋਂ ਸਹਾਇਕ ਕਾਰਜਕਾਰੀ ਅਧਿਕਾਰੀ ਰਾਜੀਵ ਤੇ ਅਬੋਹਰ ਤੋਂ ਸਹਾਇਕ ਕਾਰਜਕਾਰੀ ਅਧਿਕਾਰੀ ਅਾਸ਼ਿਮਾ ਮੌਕੇ ’ਤੇ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਦੇ ਸਾਹਮਣੇ ਪਾਣੀ ਦੇ ਸੈਂਪਲ ਲਏ ਤੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਜਿਹੇ ਹਾਲਤ ਪੈਦਾ ਕਿਉਂ ਹੋਏ। ਬੀਤੀ ਰਾਤ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਵਾਟਰ ਵਰਕਸ ਦੇ ਟੈਂਕਾਂ ਤੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ।
ਕੀ ਕਹਿਣਾ ਹੈ ਸਹਾਇਕ ਕਾਰਜਕਾਰੀ ਅਧਿਕਾਰੀ ਦਾ : ਇਸ ਬਾਰੇ ਗੱਲਬਾਤ ਕਰਨ ’ਤੇ ਸਹਾਇਕ ਕਾਰਜਕਾਰੀ ਅਧਿਕਾਰੀ ਅਾਸ਼ਿਮਾ ਨੇ ਦੱਸਿਆ ਕਿ ਪਾਣੀ ਦੇ ਸੈਂਪਲ ਦੀ ਜੋ ਜਾਂਚ ਅਬੋਹਰ ’ਚ ਹੋਣੀ ਸੀ, ਉਸ ਦੇ ਮੁਤਾਬਕ ਪਾਣੀ ਨੁਕਸਾਨਦਾਇਕ ਨਹੀਂ ਹੈ ਪਰ ਜਾਂਚ ਲਈ ਨਮੂਨੇ ਮੋਹਾਲੀ ਲੈਬ ਭੇਜੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਮੱਛੀਆਂ ਦੇ ਮਰਨ ਦਾ ਇਕ ਕਾਰਨ ਗਰਮੀ ਨੂੰ ਵੀ ਮੰਨਿਆ ਹੈ।
ਕੀ ਕਹਿੰਦੇ ਨੇ ਪਿੰਡ ਵਾਸੀ
ਪਿੰਡ ਵਾਸੀ ਪ੍ਰਹਿਲਾਦ ਮਾਕਡ਼, ਵਿਨੋਦ ਭਾਗਸਰ, ਸੁਭਾਸ਼ ਗੋਦਾਰਾ ਨੇ ਦੱਸਿਆ ਕਿ ਪਿੰਡ ’ਚ ਪੰਚਾਇਤ ਨਾ ਹੋਣ ਕਾਰਨ ਪੂਰੇ ਪਿੰਡ ਦੀ ਦੇਖਭਾਲ ਲਈ ਪ੍ਰਸ਼ਾਸਨ ਲੱਗਾ ਹੋਇਆ ਹੈ। ਪਿੰਡ ਵਾਸੀਆਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਪਿੰਡ ਦੇ ਵਾਟਰ ਵਰਕਸ ਦੀਆਂ ਡਿੱਗੀਆਂ ’ਚ ਜਮ੍ਹਾ ਪਾਣੀ ਤੇ ਟੋਏ ਕੱਢਵਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਇਸ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਪਿੰਡ ਵਾਸੀ ਆਪਣੇ ਪੱਧਰ ’ਤੇ ਇਹ ਕੰਮ ਕਰਵਾਉਣ। ਇਸ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਮੰਗਲਵਾਰ ਤਡ਼ਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਬੋਹਰ ਦੇ ਦਫਤਰ ਮੂਹਰੇ ਭਾਕਿਯੂ ਕਾਦੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ ਜਾਵੇਗਾ।
ਚੋਰੀ ਦੇ ਮੋਟਰਸਾਈਕਲ ਸਣੇ ਕਾਬੂ
NEXT STORY