ਫਰੀਦਕੋਟ (ਜਗਤਾਰ ਦੁਸਾਝ) — 23 ਜੁਲਾਈ ਤੋਂ ਦਿੱਲੀ 'ਚ ਚਲ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਪੂਰੇ ਦੇਸ਼ ਦੇ ਕਿਸਾਨ ਆ ਖੜੇ ਹੋਏ ਹਨ। ਇਸ ਲੜੀ ਤਹਿਤ ਪੂਰੇ ਦੇਸ਼ ਦੇ ਕਿਸਾਨਾਂ ਵਲੋਂ 9 ਅਗਸਤ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ 'ਚ ਇਸ ਅੰਦੋਲਨ ਲਈ ਹੋਰ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰਨ ਤੇ ਆਪਣੇ ਨਾਲ ਜੋੜਨ ਲਈ ਝੰਡਾ ਯਾਤਰਾ ਦੀ ਸ਼ੁਰੂਆਤ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਨਗਰੀ ਫਰੀਦਕੋਟ ਤੋਂ ਕੀਤੀ ਗਈ। ਜਿਸ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਟੇਟ ਪ੍ਰੈਜ਼ੀਡੈਂਟ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੂਰੇ ਦੇਸ਼ 'ਚ 67 ਕਿਸਾਨ ਜੱਥੇਬੰਦੀਆਂ ਦਾ ਇਕ ਸੰਗਠਨ ਬਣਿਆ ਹੈ। ਉਸ 'ਚ ਉਨ੍ਹਾਂ ਦੀ ਜੱਥੇਬੰਦੀ ਵੀ ਸ਼ਾਮਲ ਹੈ ਤੇ ਦਿੱਲੀ 'ਚ 3 ਜੁਲਾਈ ਤੋਂ ਲਗਾਤਾਰ ਧਰਨਾ ਚਲ ਰਿਹਾ ਹੈ, ਜਿਸ ਦੀ ਮੁੱਖ ਮੰਗ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਦਾ ਇਕ ਸਵਾਮੀਨਾਥਨ ਰਿਪੋਰਟ ਹੀ ਰਸਤਾ ਹੈ। ਉਨ੍ਹਾਂ ਕਿਹਾ ਕਿ 9 ਅਗਸਤ ਤੋਂ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ ਤੇ ਇਸ ਲਈ ਜੋ ਪੰਜਾਬ 'ਚ ਝੰਡਾ ਮਾਰਚ ਕੀਤਾ ਜਾਣਾ ਹੈ, ਉਸ ਦੀ ਸ਼ੁਰੂਆਤ ਫਰੀਦਕੋਟ ਤੋਂ ਕੀਤੀ ਗਈ ਹੈ।
ਕੈਨੇਡਾ ਦੇ ਸਿਰ ਸਜਿਆ 'ਪੰਜਾਬੀ ਤਾਜ', ਮਾਂ ਬੋਲੀ ਪਹੁੰਚੀ ਉੱਚੇ ਸਥਾਨ 'ਤੇ
NEXT STORY