ਮਾਨਸਾ/ਬੁਢਲਾਡਾ (ਸੰਦੀਪ ਮਿੱਤਲ/ਮਨਜੀਤ) : ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ ਦੀ ਦੇਖ-ਰੇਖ ਲਗਾਤਾਰ ਜਾਰੀ ਹੈ। ਅਧਿਕਾਰੀਆਂ ਵੱਲੋਂ ਪਾਣੀ ਦੇ ਵੱਧਦੇ ਪੱਧਰ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਇਸ ਨੂੰ ਲੈ ਕੇ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਪੂਰੇ ਦੇਸ਼ ਅੰਦਰ ਹੈ ਪਰ ਜੇਕਰ ਲੋਕ ਇਸ ਵਿਚ ਸਹਿਯੋਗ ਕਰਨ ਤਾਂ ਇਸ ਬਿਪਤਾ ਨਾਲ ਨਜਿੱਠਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਅਤੇ ਨਜ਼ਰਸਾਨੀ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ਸੁਪਰਵੀਜ਼ਨ ਲਗਾਤਾਰ ਐੱਸ. ਡੀ. ਐੱਮ ਬੁਢਲਾਡਾ ਨਾਲ ਟੀਮਾਂ ਲੈ ਕੇ ਕਰ ਰਹੇ ਹਨ ਅਤੇ ਹਰ ਮੁਸ਼ਕਿਲ ਨੂੰ ਸਮੇਂ-ਸਮੇਂ ਤੇ ਹੱਲ ਕਰ ਰਹੇ ਹਨ। ਐੱਸ. ਐੱਸ. ਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਸ ਲਗਾਤਾਰ ਚਾਂਦਪੁਰਾ ਬੰਨ੍ਹ ਦੀ ਰਾਖੀ ਕਰ ਰਹੀ ਹੈ ਤਾਂ ਜੋ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਹੜ੍ਹਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਹਰ ਛੋਟੇ ਤੋਂ ਵੱਡਾ ਮੁਲਾਜ਼ਮ ਅਤੇ ਅਧਿਕਾਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਲੋਕਾਂ ਦੀਆਂ ਤਕਲੀਫਾਂ ਵੀ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਮੌਕੇ ’ਤੇ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਛੋਟੀਆਂ-ਮੋਟੀਆਂ ਮੁਸ਼ਕਿਲਾਂ ਨੂੰ ਲੈ ਕੇ ਪੁਲਸ ਖੁਦ ਲੋਕਾਂ ਕੋਲ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਡੀ. ਐੱਸ. ਪੀ ਪ੍ਰਿਤਪਾਲ ਸਿੰਘ ਅਤੇ ਐੱਸ. ਐੱਚ. ਓ ਬਰੇਟਾ ਬੂਟਾ ਸਿੰਘ ਦੀ ਚਾਂਦਪੁਰਾ ਬੰਨ੍ਹ ਤੇ ਨਜ਼ਰ ਰੱਖ ਰਹੇ ਹਨ ਅਤੇ ਪਲ-ਪਲ ਦੀ ਰਿਪੋਰਟ ਵਟਸਐਪ ਗਰੁੱਪ ਰਾਹੀਂ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਗਿਆਸਪੁਰਾ ਗੈਸ ਕਾਂਡ : ਕਮੇਟੀ ਦੀ ਬਜਾਏ DC ਨੇ ਸੌਂਪੀ ਰਿਪੋਰਟ, ਹੁਣ ਅਕਤੂਬਰ 'ਚ ਹੋਵੇਗੀ ਕੇਸ ਦੀ ਸੁਣਵਾਈ
NEXT STORY