ਹੁਸ਼ਿਆਰਪੁਰ— ਭਾਖੜਾ ਡੈਮ ਤੋਂ ਬਾਅਦ ਹੁਣ ਪੌਂਗ ਡੈਮ ਤੋਂ ਸੰਕਟ ਮੰਡਰਾਉਣ ਲੱਗ ਗਿਆ ਹੈ। ਕਸਬਾ ਤਲਵਾੜਾ ਨੇੜੇ ਪੈਂਦੇ ਪੌਂਗ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚਣ ਤੋਂ ਬਾਅਦ ਪੌਂਗ ਡੈਮ ਦੇ 6 ਗੇਟ ਖੋਲ੍ਹੇ ਗਏ ਹਨ। ਪੌਂਗ ਡੈਮ 'ਚੋਂ 20 ਹਜ਼ਾਰ ਦੇ ਕਰੀਬ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਾਣੀ ਛੱਡਣ ਦੇ ਨਾਲ ਪੰਜਾਬ ਦੇ ਤਲਵਾੜਾ, ਮੁਕੇਰੀਆਂ, ਦਸੂਹਾ, ਮੰਦ ਸਮੇਤ ਗੁਰਦਾਸਪੁਰ ਦੇ ਇਲਾਕਿਆਂ ਤੱਕ ਹੜ੍ਹ ਦਾ ਖਤਰਾ ਵੱਧ ਗਿਆ ਹੈ। ਬੀ. ਬੀ. ਐੱਮ. ਬੀ. ਅਤੇ ਹਿਮਾਚਲ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਬਟਾਲਾ ਫੈਕਟਰੀ ਧਮਾਕਾ ਮਾਮਲੇ 'ਤੇ ਬੋਲੇ ਮਜੀਠੀਆ- ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ
NEXT STORY