ਮਾਨਸਾ : ਭਾਰੀ ਮੀਂਹ ਨਾਲ ਪੰਜਾਬ ’ਚ ਇਸ ਸਮੇਂ ਪੈਦਾ ਹੋਏ ਹੜ੍ਹਾਂ ਦੇ ਹਾਲਾਤ ਦਰਮਿਆਨ ਚਰਨ ਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਚਰਨ ਕੌਰ ਨੇ ਲਿਖਿਆ ਕਿ ਪੁੱਤ ਤੁਹਾਡੀ ਕਮੀ ਅੱਜ ਪੰਜਾਬ ’ਤੇ ਪਈ ਵਿਪਤਾ ’ਚ ਮੈਂ ਮਹਿਸੂਸ ਕਰ ਰਹੀ ਹਾਂ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਗੋਵਿੰਦਾ ਦੀ ਧੀ ਟੀਨਾ ਆਹੂਜਾ
ਜਿਉਂ ਪੰਜਾਬ ਦੇ ਕਿੰਨੀਆਂ ਮਾਵਾਂ ਦੇ ਪੁੱਤ ਪੰਜਾਬ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ, ਉਥੇ ਹੀ ਮੈਂ ਮਹਿਸੂਸ ਕਰ ਰਹੀ ਹਾਂ ਕਿ ਜੇਕਰ ਤੁਸੀਂ ਹੁੰਦੇ ਤਾਂ ਪੁੱਤ ਤੁਸੀਂ ਵੀ ਅੱਜ ਪੰਜਾਬ ਲਈ ਅੱਗੇ ਆਉਣਾ ਸੀ, ਪੰਜਾਬ ਤੇ ਪੰਜਾਬੀਅਤ ਲਈ ਤੁਹਾਡੇ ਦਿਲ ’ਚ ਜੋ ਪਿਆਰ ਸੀ, ਉਹ ਅੱਜ ਮੈਂ ਆਪਣੇ ਅੰਦਰ ਮਹਿਸੂਸ ਕਰ ਰਹੀ ਹਾਂ, ਅਕਾਲ ਪੁਰਖ ਪੰਜਾਬ ’ਤੇ ਮਿਹਰ ਕਰੇ।
ਇਹ ਖ਼ਬਰ ਵੀ ਪੜ੍ਹੋ : ਉਸਾਰੀ ਕਿਰਤੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ, ਚੁੱਕਿਆ ਇਹ ਕਦਮ
ਸਿੱਧੂ ਨੂੰ ਯਾਦ ਕਰਦਿਆਂ ਮਾਂ ਚਰਨ ਕੌਰ ਨੇ ਭਾਵੁਕ ਲਾਈਨਾਂ ਲਿਖੀਆਂ ‘ਤੇਰੀ ਲੋੜ ਦੀ ਮੈਨੂੰ ਖੋਹ ਪੈਂਦੀ, ਤੂੰ ਪਹਿਲ ਤੇ ਅੱਗੇ ਆਉਣਾ ਸੀ, ਜਿੰਨੇ ਖੜ੍ਹੇ ਸੰਦ ਤੇਰੇ ਵਿਹੜੇ ’ਚ ਅੱਜ ਸਭ ਨੂੰ ਕੰਮ ਲਗਾਉਣਾ ਸੀ, 5911 ’ਤੇ ਚੜ੍ਹ ਕੇ ਜਾ ਵੜਨਾ ਸੀ, ਡੁੱਬਦੇ ਪਿੰਡਾਂ ’ਚ ਤੂੰ ਟਰੈਕਟਰ ਖ਼ੂਬ ਚਲਾਉਣਾ ਸੀ, ਜਿਓਂ ਦਿੱਲੀ ਲੰਗਰ ਲਾਏ ਸੀ, ਸਭ ਦੇ ਦੁੱਖ ਵੰਡਾਏ ਸੀ, ਇਉਂ ਹੀ ਅੱਜ ਵੀ ਅੱਗੇ ਆਉਣਾ ਸੀ, ਡੁੱਬਦੇ ਪਿੰਡਾਂ ਵਿਚ, ਪੁੱਤਰਾ ਤੂੰ ਟਰੈਕਟਰ ਖ਼ੂਬ ਚਲਾਉਣਾ ਸੀ।
Big Breaking: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ CM ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
NEXT STORY