ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ 'ਚ ਜਿੱਥੇ ਲੋਕਾਂ ਵਲੋਂ ਬਸੰਤ ਪੰਚਮੀ ਬੜੇ ਹੀ ਧੂਮ-ਧਾਮ ਨਾਲ ਮਨਾਈ ਗਈ, ਉੱਥੇ ਹੀ ਇਸੇ ਦਿਨ ਉਡਾਏ ਜਾਂਦੇ ਉੱਡਣ ਖਟੋਲੇ ਦੇ ਇਕ ਦੁਕਾਨ 'ਤੇ ਡਿੱਗਣ ਕਾਰਨ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਅਸਮਾਨ 'ਚ ਉੱਡ ਰਿਹਾ ਇਕ ਉੱਡਣ ਖਟੋਲਾ ਅਚਾਨਕ ਸਪੇਅਰਪਾਰਟੀ ਦੀ ਦੁਕਾਨ ਦੀ ਛੱਡ 'ਤੇ ਡਿੱਗ ਗਿਆ, ਜਿਸ ਕਾਰਨ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਣ 'ਤੇ ਲੋਕਾਂ ਨੇ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਅਤੇ ਮੌਕੇ 'ਤੇ ਪਹੁੰਚੀਆਂ ਫਾਇਰ ਵਿਭਾਗ ਦੀਆਂ ਗੱਡੀਆਂ ਨੇ ਕਾਫੀ ਸਮੇਂ ਬਾਅਦ ਅੱਗ 'ਤੇ ਕਾਬੂ ਪਾ ਲਿਆ।
ਪੁਲਸ 'ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਕਾਬੂ
NEXT STORY